ਨਵੀਂ ਦਿੱਲੀ: ਹਾਲ ਹੀ ਵਿੱਚ, ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਪੈਗਾਸਸ ਨਾਂ ਦੀ ਇੱਕ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਦੀਆਂ ਕਈ ਉੱਘੀਆਂ ਹਸਤੀਆਂ ਦੇ ਫ਼ੋਨਾਂ ਦੀ ਜਾਸੂਸੀ ਕੀਤੀ ਗਈ ਸੀ। ਸੰਸਦ ਦੇ ਦੋਵਾਂ ਸਦਨਾਂ ਵਿੱਚ ਇਸ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਇਸ ਕਾਰਨ ਸਦਨਾਂ ਦਾ ਕੰਮ ਠੱਪ ਪਿਆ ਹੈ। ਹੁਣ ਤੱਕ 133 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ।
ਜਦੋਂ ਸੰਸਦ ਵਿੱਚ ਕਿਸੇ ਮੁੱਦੇ 'ਤੇ ਡੈੱਡਲੌਕ ਹੁੰਦਾ ਹੈ, ਤਾਂ ਲੋਕ ਸਭਾ ਸੰਭਾਵੀ 54 ਵਿੱਚੋਂ ਸਿਰਫ 7 ਘੰਟੇ ਕੰਮ ਕਰਦੀ ਹੈ, ਜਦੋਂ ਕਿ ਰਾਜ ਸਭਾ 53 ਵਿੱਚੋਂ 11 ਘੰਟੇ ਕੰਮ ਕਰਦੀ ਹੈ। ਮੌਜੂਦਾ ਮੌਨਸੂਨ ਸੈਸ਼ਨ ਵਿੱਚ ਹੁਣ ਤੱਕ ਸੰਸਦ ਨੂੰ 107 ਘੰਟੇ ਕੰਮ ਕਰਨਾ ਚਾਹੀਦਾ ਸੀ, ਪਰ ਸਿਰਫ 18 ਘੰਟੇ ਕੰਮ ਕੀਤਾ ਗਿਆ। ਅਜਿਹੀ ਸਥਿਤੀ ਵਿੱਚ, 89 ਘੰਟੇ ਦਾ ਸਮਾਂ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਇਸ ਦਾ ਸਿੱਧਾ ਮਤਲਬ ਹੈ ਕਿ ਟੈਕਸਦਾਤਿਆਂ ਦੇ ਕੁੱਲ 133 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ।
107 ਘੰਟਿਆਂ ਦੇ ਤੈਅ ਸਮੇਂ ਵਿੱਚੋਂ ਸਿਰਫ 18 ਘੰਟੇ ਹੋਇਆ ਕੰਮ
“ਲੋਕ ਸਭਾ ਨੂੰ 54 ਘੰਟਿਆਂ ਵਿੱਚੋਂ ਸੱਤ ਘੰਟੇ ਤੋਂ ਵੀ ਘੱਟ ਸਮੇਂ ਲਈ ਚੱਲਣ ਦੀ ਇਜਾਜ਼ਤ ਦਿੱਤੀ ਗਈ। ਰਾਜ ਸਭਾ ਨੂੰ 53 ਘੰਟਿਆਂ ਵਿੱਚੋਂ 11 ਘੰਟੇ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਸੰਸਦ 107 ਘੰਟਿਆਂ ਦੇ ਤੈਅ ਸਮੇਂ ਵਿੱਚੋਂ ਸਿਰਫ 18 ਘੰਟੇ (16.8 ਪ੍ਰਤੀਸ਼ਤ) ਹੀ ਚੱਲ ਸਕੀ ਹੈ।
ਹਾਲ ਹੀ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ਤੇ ਵਿਰੋਧੀ ਧਿਰ ਦੇ ਵਿੱਚ ਹੋਏ ਹੰਗਾਮੇ ਉੱਤੇ ਨਾਰਾਜ਼ਗੀ ਜਤਾਈ ਸੀ। ਭਾਜਪਾ ਸੰਸਦੀ ਦਲ ਦੀ ਬੈਠਕ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਨਾ ਤਾਂ ਸਦਨ ਨੂੰ ਕੰਮ ਕਰਨ ਦਿੰਦੀ ਹੈ ਤੇ ਨਾ ਹੀ ਚਰਚਾ ਦੀ ਇਜਾਜ਼ਤ ਦਿੰਦੀ ਹੈ।
https://play.google.com/store/
https://apps.apple.com/in/app/