ਮੁੰਬਈ: ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਸਟਾਰਰ ਫਿਲਮ 'ਲਵ ਆਜ ਕਲ' ਬਾਕਸ ਆਫਿਸ 'ਤੇ ਦੂਸਰੇ ਦਿਨ ਵੀ ਝੰਡੇ ਗੱਡਣ 'ਚ ਕਾਮਯਾਬ ਸਾਬਿਤ ਹੋਈ ਹੈ। ਹਾਲਾਂਕਿ, ਦੂਸਰੇ ਦਿਨ ਫਿਲਮ ਨੇ ਪਹਿਲੇ ਦਿਨ ਦੇ ਮੁਕਾਬਲੇ ਘੱਟ ਕਮਾਈ ਕੀਤੀ ਹੈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੇ ਹੀ ਰਿਕਾਰਡ ਕਾਇਮ ਕਰ ਦਿੱਤੇ ਹਨ। ਇਹ ਫਿਲਮ ਪਹਿਲੇ ਦਿਨ 12.40 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।


ਇਸ ਤਰ੍ਹਾਂ ਫਿਲਮ ਦੀ ਕਮਾਈ ਦਾ ਅੰਕੜਾ 20 ਕਰੋੜ ਦੇ ਪਾਰ ਪਹੁੰਚ ਗਿਆ ਹੈ। ਫਿਲਮ ਦੀ ਕਮਾਈ ਨੂੰ ਲੈ ਕੇ ਟ੍ਰੇਡ ਐਨਾਲਿਸਟ ਦਾ ਕਹਿਣਾ ਹੈ ਕਿ ਵੀਕੈਂਡ 'ਚ ਫਿਲਮ ਦੀ ਕਮਾਈ ਵੱਧ ਸਕਦੀ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਫਿਲਮ ਨੂੰ ਮੈਟਰੋ ਸਿਟੀਜ਼ 'ਚ ਬਹੁਤ ਚੰਗਾ ਰਿਸਪੋਂਸ ਮਿਲ ਰਿਹਾ ਹੈ।


ਦਸ ਦਈਏ ਕਿ 12 ਕਰੋੜ ਤੋਂ ਵੱਧ ਦੀ ਕਮਾਈ ਦੇ ਨਾਲ ਇਹ ਫਿਲਮ ਕਾਰਤਿਕ ਆਰਿਅਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅੋਪਨਿੰਗ ਹਾਸਿਲ ਕਰਨ ਵਾਲੀ ਫਿਲਮ ਬਣ ਗਈ ਹੈ।