ਬਿੱਗ ਬੌਸ 13 ਵਿੱਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖ਼ਾਨ ਨਾਲ ਲਾਏ ਠੁਮਕੇ
ਏਬੀਪੀ ਸਾਂਝਾ | 18 Jan 2020 09:07 PM (IST)
ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ 13 ਵਿੱਚ 'ਲਵ ਆਜ ਕਲ' ਦੀ ਜੋੜੀ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਜਲਦ ਆਉਣ ਜਾ ਰਹੇ ਹਨ। ਇਹ ਜੋੜੀ ਸਲਮਾਨ ਖਾਨ ਦੇ ਸ਼ੋਅ 'ਤੇ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਆ ਰਹੀ ਹੈ। ਕਾਰਤਿਕ ਅਤੇ ਸਾਰਾ ਵੀਕੈਂਡ ਦੇ ਐਪੀਸੋਡ 'ਚ ਸਲਮਾਨ ਖ਼ਾਨ ਨਾਲ ਕਾਫੀ ਮਸਤੀ ਕਰਨ ਜਾ ਰਹੇ ਹਨ।
ਮੁਬੰਈ: ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ 13 ਵਿੱਚ 'ਲਵ ਆਜ ਕਲ' ਦੀ ਜੋੜੀ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਜਲਦ ਆਉਣ ਜਾ ਰਹੇ ਹਨ। ਇਹ ਜੋੜੀ ਸਲਮਾਨ ਖਾਨ ਦੇ ਸ਼ੋਅ 'ਤੇ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਆ ਰਹੀ ਹੈ। ਕਾਰਤਿਕ ਅਤੇ ਸਾਰਾ ਵੀਕੈਂਡ ਦੇ ਐਪੀਸੋਡ 'ਚ ਸਲਮਾਨ ਖ਼ਾਨ ਨਾਲ ਕਾਫੀ ਮਸਤੀ ਕਰਨ ਜਾ ਰਹੇ ਹਨ। ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਨੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਲਮਾਨ ਖ਼ਾਨ ਦਾ ਸ਼ੋਅ ਪਹਿਲਾ ਹੈ, ਜਿਸ 'ਤੇ ਇਹ ਜੋੜੀ ਨਜ਼ਰ ਆਉਣ ਵਾਲੀ ਹੈ। ਸਾਰਾ, ਸਲਮਾਨ ਅਤੇ ਕਾਰਤਿਕ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੋਟੋਆਂ ਵਿੱਚ ਤੁਸੀਂ ਇਸ ਜੋੜੀ ਨੂੰ ਸਲਮਾਨ ਨਾਲ ਡਾਂਸ ਕਰਦੇ ਅਤੇ ਸੈਲਫੀ ਲੈਂਦੇ ਵੇਖ ਸਕਦੇ ਹੋ। ਬਿੱਗ ਬੌਸ 13 ਵਿੱਚ, ਸਾਰਾ ਅਲੀ ਖ਼ਾਨ ਇੱਕ ਬਹੁਤ ਹੀ ਖੂਬਸੂਰਤ ਗੁਲਾਬੀ ਰੰਗ ਦੀ ਡਰੈੱਸ ਵਿੱਚ ਪਹੁੰਚੀ, ਜਦੋਂ ਕਿ ਕਾਰਤਿਕ ਆਰੀਅਨ ਇੱਕ ਬਲੈਕ ਆਉਟਫਿਟ ਵਿੱਚ ਦਿਖਾਈ ਦਿੱਤੇ। ਫੋਟੋਆਂ ਵਿੱਚ ਤੁਸੀਂ ਇਨ੍ਹਾਂ ਦੀ ਮਸਤੀ ਦੇਖ ਸਕਦੇ ਹੋ।