ਮੈਂਡੀ ਤੱਖਰ ਤੇ ਪ੍ਰੀਤ ਹਰਪਾਲ ਖੇਡਣਗੇ `ਲੁਕਣ ਮੀਚੀ`
ਏਬੀਪੀ ਸਾਂਝਾ | 18 Sep 2018 04:53 PM (IST)
ਚੰਡੀਗੜ੍ਹ: ਪੰਜਾਬੀ ਗਾਇਕ ਪ੍ਰੀਤ ਹਰਪਾਲ ਜਲਦ ਹੀ ਮੈਂਡੀ ਤੱਖਰ ਨਾਲ 'ਲੁਕਣ ਮੀਚੀ' ਖੇਡਦੇ ਦਿਖਾਈ ਦੇਣਗੇ। ਅਸਲ 'ਚ ਪ੍ਰੀਤ ਹਰਪਾਲ ਨੇ ਆਪਣੀ ਨਵੀਂ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ ਦਾ ਨਾਂ 'ਲੁਕਣ ਮੀਚੀ' ਹੈ। ਇਸ ਫਿਲਮ 'ਚ ਪ੍ਰੀਤ ਹਰਪਾਲ ਨਾਲ ਮੈਂਡੀ ਤੱਖਰ, ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਨਿਸ਼ਾ ਬਾਨੋ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਬੰਬਲ ਬੀ ਪ੍ਰੋਡਕਸ਼ਨਜ਼ ਤੇ ਫੇਮ ਮਿਊਜ਼ਿਕ ਦੀ ਪੇਸ਼ਕਸ਼ ਹੈ। ਅਵਤਾਰ ਸਿੰਘ ਬਲ ਤੇ ਵਿਕਰਮ ਬਲ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਲੁਕਣ ਮੀਚੀ' ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਇਸ ਨੂੰ ਐਮ. ਹੁੰਦਲ ਡਾਇਰੈਕਟ ਕਰਨਗੇ। 'ਲੁਕਣ ਮੀਚੀ' ਵੱਡੇ ਬਜਟ ਦੀ ਫਿਲਮ ਹੈ, ਜਿਸ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।