ਬਾਲੀਵੁੱਡ ਦੇ ਨਾਮੀ ਡਾਇਰੈਕਟਰ ਮਧੁਰ ਭੰਡਾਰਕਰ ਨੇ ਇੰਡੀਅਨ ਮੋਸ਼ਨ ਪਿਕਚਰਜ਼ ਪ੍ਰੋਡਿਊਸਰਜ਼ ਐਸੋਸੀਏਸ਼ਨ ਵਿੱਚ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਖਿਲਾਫ ਆਪਣੇ ਨੈੱਟਫਲਿਕਸ ਦੇ ਸ਼ੋਅ Fabulous Lives of Bollywood Wives ਦੇ ਟਾਈਟਲ ਦੀ ਦੁਰਵਰਤੋਂ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਹੈ।
ਮਧੁਰ ਨੇ ਟਵੀਟ ਕਰਦਿਆਂ ਲਿਖਿਆ ਹੈ, 'ਕਰਨ ਜੌਹਰ ਅਤੇ ਅਪੂਰਵ ਮਹਿਤਾ ਨੇ ਮੈਨੂੰ ਪੁੱਛਿਆ ਸੀ ਕਿ ਕੀ ਉਹ ਆਪਣੀ ਬਾਲੀਵੁੱਡ ਸੀਰੀਜ਼ ਦਾ ਨਾਂਅ ਵਾਈਫ ਦੇ ਨਾਂਮ ਨਾਲ ਰੱਖ ਸਕਦੇ ਹਨ? ਤਾਂ ਮੈਂ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਕਿਉਂਕਿ ਮੇਰਾ ਇਕ ਪ੍ਰੋਜੈਕਟ ਉਸੇ ਨਾਂਅ ਦੇ ਤਹਿਤ ਰਿਲੀਜ਼ ਕੀਤਾ ਜਾ ਰਿਹਾ ਸੀ।'
ਮਧੁਰ ਨੇ ਅੱਗੇ ਟਵੀਟ 'ਚ ਲਿਖਿਆ, 'ਆਪਣੀ ਸੀਰੀਜ਼ Fabulous Lives of Bollywood Wives ਨੂੰ ਬੁਲਾਉਂਦੇ ਹੋਏ, ਉਸਨੇ ਗਲਤ ਕੰਮ ਕੀਤਾ। ਮੇਰੇ ਪ੍ਰੋਜੈਕਟ ਨੂੰ ਨੁਕਸਾਨ ਨਾ ਪਹੁੰਚਾਓ। ਕਿਰਪਾ ਕਰਕੇ ਮੇਰੇ ਪ੍ਰੋਜੈਕਟ ਨੂੰ ਬਰਬਾਦ ਨਾ ਕਰੋ। ਮੇਰੀ ਤੁਹਾਨੂੰ ਟਾਈਟਲ ਬਦਲਣ ਲਈ ਬੇਨਤੀ ਹੈ।' ਮਧੁਰ ਦਾ ਇਹ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ। ਫੈਨਜ਼ ਵੀ ਇਸ ਟਵੀਟ 'ਤੇ ਆਪਣੀ-ਆਪਣੀ ਫੀਡਬੈਕ ਦੇ ਰਹੇ ਹਨ। ਕੁਝ ਲੋਕ ਕਰਨ ਜੌਹਰ ਦੇ ਪੱਖ ਵਿੱਚ ਹਨ ਅਤੇ ਕੁਝ ਕਰਨ ਨੂੰ ਮੁਲਜ਼ਮ ਦੱਸ ਰਹੇ ਹਨ।
ਇਹ ਸ਼ੋਅ ਨੈਟਫਲਿਕਸ 'ਤੇ 27 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਸ਼ੋਅ ਦਾ ਟ੍ਰੇਲਰ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਸ਼ਾਹਰੁਖ ਖਾਨ, ਉਨ੍ਹਾਂ ਦੀ ਪਤਨੀ ਗੌਰੀ ਖਾਨ, ਭਾਵਨਾ ਦੀ ਬੇਟੀ ਅਨੰਨਿਆ ਪਾਂਡੇ, ਸੰਜੇ ਅਤੇ ਸਮੀਰ ਤਹਾਨੂੰ ਗੈਸਟ ਅਪੀਰੈਂਸ 'ਚ ਨਜ਼ਰ ਆਉਣਗੇ । ਤੁਹਾਨੂੰ ਦੱਸ ਦੇਈਏ ਕਿ ਮਧੁਰ ਭੰਡਾਰਕਰ ਦੀ ਆਖਰੀ ਡਾਇਰੈਕਟਡ ਫਿਲਮ 2017 ਵਿੱਚ 'ਇੰਦੂ ਸਰਕਾਰ' ਸੀ।