ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਭਾਰਤ ਚ ਹਨ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਸੰਖਿਆ 90 ਲੱਖ ਤੋਂ ਪਾਰ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਚ 46,232 ਨਵੇਂ ਇਨਫੈਕਟਡ ਮਰੀਜ਼ ਆਏ ਹਨ। ਉੱਥੇ ਹੀ 564 ਲੋਕ ਕੋਰੋਨਾ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ। ਚੰਗੀ ਗੱਲ ਇਹ ਹੈ ਕਿ ਬੀਤੇ ਦਿਨ ਨਵੇਂ ਮਰੀਜ਼ਾਂ ਤੋਂ ਜ਼ਿਆਦਾ 49,715 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ।
Weather Updates: ਪੰਜਾਬ-ਹਰਿਆਣਾ 'ਚ ਪਾਰਾ ਡਿੱਗਿਆ, ਟੁੱਟਿਆ 14 ਸਾਲ ਦਾ ਰਿਕਾਰਡ
ਕੋਰੋਨਾ ਮਾਮਲੇ ਵਧਣ ਦੀ ਇਹ ਸੰਖਿਆ ਦੁਨੀਆਂ 'ਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਮੌਤਾਂ ਦੀ ਸੰਖਿਆਂ ਦੁਨੀਆਂ 'ਚ ਛੇਵੇਂ ਨੰਬਰ 'ਤੇ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 90 ਲੱਖ, 50 ਹਜ਼ਾਰ ਹੋ ਗਏ ਹਨ। ਇਨ੍ਹਾਂ 'ਚ ਹੁਣ ਤਕ ਇਕ ਲੱਖ, 32 ਹਜ਼ਾਰ, 726 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਕੁੱਲ ਐਕਟਿਵ ਕੇਸ ਚਾਰ ਲੱਖ, 39 ਹਜ਼ਾਰ, 747 'ਤੇ ਆ ਗਈ ਹੈ। ਪਿਛਲੇ 24 ਘੰਟੇ 'ਚ ਐਕਟਿਵ ਕੇਸ ਦੀ ਸੰਖਿਆਂ 4,047 ਘਟ ਗਈ। ਹੁਣ ਤਕ ਕੁੱਲ 84 ਲੱਖ, 78 ਹਜ਼ਾਰ ਲੋਕ ਕੋਰੋਨਾ ਨੂੰ ਮਾਤ ਦੇਕੇ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 49, 715 ਮਰੀਜ਼ ਕੋਰੋਨਾ ਤੋਂ ਠੀਕ ਹੋਏ।
ICMR ਦੇ ਮੁਤਾਬਕ ਦੇਸ਼ 'ਚ 20 ਨਵੰਬਰ ਤਕ ਕੋਰੋਨਾ ਵਾਇਰਸ ਲਈ ਕੁੱਲ 13 ਕਰੋੜ, ਲੱਖ ਸੈਂਪਲ ਟੈਸਟ ਕੀਤੇ ਗਏ, ਜਿੰਨ੍ਹਾਂ 'ਚ 10 ਲੱਖ ਸੈਂਪਲ ਕੱਲ੍ਹ ਟੈਸਟ ਕੀਤੇ ਗਏ। ਪੌਜ਼ਿਟੀਵਿਟੀ ਰੇਟ ਸੱਤ ਫੀਸਦ ਹੈ।
ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ