ਰਵੀ ਜੈਨ


ਮੁੰਬਈ: ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ, ਜੋ ਰਿਅਲਿਸਟਿਕ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ, ਹੁਣ ਕੋਰੋਨਾ ਤੋਂ ਬਾਅਦ ਲਾਗੂ ਹੋਏ ਦੇਸ਼ ਵਿਆਪੀ ਲੋਕਡਾਊਨ ਉੱਤੇ ਫਿਲਮ ਬਣਾਉਣ ਦੀ ਤਿਆਰੀ ਵਿੱਚ ਹਨ। 'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਧੁਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਹਾਸਲ ਜਾਣਕਾਰੀ ਅਨੁਸਾਰ ਇਸ ਫਿਲਮ ਦਾ ਨਾਮ 'ਇੰਡੀਆ ਲੌਕਡਾਊਨ' ਹੋਏਗਾ। ਇਸ ਫਿਲਮ ਦੀ ਸ਼ੂਟਿੰਗ ਜਨਵਰੀ ਦੇ ਮੱਧ ਤੱਕ ਸ਼ੁਰੂ ਹੋ ਸਕਦੀ ਹੈ। ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ਤੇ ਆਸ ਪਾਸ ਦੇ ਇਲਾਕੇ 'ਚ ਹੀ ਹੋਏਗੀ।


ਜਦੋਂ ਏਬੀਪੀ ਨਿਊਜ਼ ਨੇ ਮਧੁਰ ਭੰਡਾਰਕਰ ਨਾਲ ਸੰਪਰਕ ਕਰਕੇ ਇਸ ਫਿਲਮ ਬਾਰੇ ਵਧੇਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਕਿਹਾ, “ਫਿਲਮ ‘ਇੰਡੀਆ ਲੌਕਡਾਉਨ’ਵਿਚ ਦੇਸ਼ ਭਰ ਵਿਚ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਸਮਾਜ ਦੇ ਵੱਖ-ਵੱਖ ਹਿੱਸਿਆਂ‘ਤੇ ਇਸ ਦਾ ਪਿਆ ਅਸਰ ਪੂਰੀ ਸੰਵੇਦਨਸ਼ੀਲਤਾ ਨਾਲ ਦਿਖਾਇਆ ਜਾਵੇਗਾ। ”

ਇਸ ਫਿਲਮ ਦੀ ਕਾਸਟਿੰਗ ਬਾਰੇ ਮਧੁਰ ਨੇ ਕਿਹਾ, " ਫਿਲਹਾਲ, ਮੈਂ ਫਿਲਮ ਦੀ ਕਾਸਟਿੰਗ ਬਾਰੇ ਕੁਝ ਵੀ ਦੱਸਣਾ ਨਹੀਂ ਚਾਹਾਂਗਾ ਪਰ ਮੈਂ ਯਕੀਨਨ ਕਹਿ ਸਕਦਾ ਹਾਂ ਕਿ ਮੇਰੀ ਇਹ ਫਿਲਮ ਮੇਰੀਆਂ ਪਿਛਲੀਆਂ ਫਿਲਮਾਂ ਦੀ ਤਰ੍ਹਾਂ ਹਾਰਡ ਹਿੱਟਿੰਗ ਹੋਵੇਗੀ।"

ਦੱਸ ਦੇਈਏ ਕਿ ਮਧੁਰ ਭੰਡਾਰਕਰ ਦੀ ਪਿਛਲੀ ਫਿਲਮ 'ਇੰਦੂ ਸਰਕਾਰ' ਇੰਦਰਾ ਗਾਂਧੀ ਦੇ ਸ਼ਾਸਨ ਅਧੀਨ ਲਗਾਈ ਗਈ ਐਮਰਜੈਂਸੀ ਤੋਂ ਪ੍ਰੇਰਿਤ ਸੀ, ਇਸ ਬਾਰੇ ਕਾਫ਼ੀ ਵਿਵਾਦ ਵੀ ਹੋਇਆ ਸੀ। ਇਸ ਤੋਂ ਇਲਾਵਾ ਮਧੁਰ ਭੰਡਾਰਕਰ 'ਚਾਂਦਨੀ ਬਾਰ', 'ਪੇਜ ਥ੍ਰੀ', ਫੈਸ਼ਨ, 'ਜੇਲ', 'ਟ੍ਰੈਫਿਕ ਸਿਗਨਲ', 'ਹੀਰੋਇਨ', 'ਕੈਲੰਡਰ ਗਰਲ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ।