ਚੰਡੀਗੜ੍ਹ: ਅਮਰੀਕੀ ਪੌਪ ਗਾਇਕਾ ਮੈਡੋਨਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ ਇਸ ਖੁਲਾਸਾ 61 ਸਾਲਾ ਸਟਾਰ ਨੇ ਆਪ ਹੀ ਕੀਤਾ ਹੈ। ਉਸ ਨੇ ਇਹ ਖੁਲਾਸਾ ਕਰ ਕਈ ਅਟਕਲਾਂ 'ਤੇ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਦੱਸਿਆ ਕਿ ਪੈਰਿਸ ਟੂਰ ਦੌਰਾਨ ਉਸ ਨਾਲ ਇਹ ਘਟਨਾ ਵਾਪਰੀ ਸੀ ਪਰ ਹੁਣ ਉਹ ਠੀਕ ਤੇ ਤੰਦਰੁਸਤ ਹੈ।


ਮੈਡੋਨਾ ਨੇ ਸਨਸਨੀਖੇਜ਼ ਖੁਲਾਸਾ ਕੀਤਾ
ਮੈਡੋਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਪੋਸਟ ਲਿਖੀ ਹੈ ਜਿਸ ਵਿੱਚ ਉਸ ਨੇ ਆਪਣੀ ਸਿਹਤ ਬਾਰੇ ਅਫਵਾਹਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ, “ਮੈਂ ਇਹ ਚੀਜ਼ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਸਨਸਨੀਖੇਜ਼ ਸੁਰਖੀਆਂ ਵਿੱਚ ਵਿਸ਼ਵਾਸ ਨਾ ਕਰਨ। ਜੇ ਤੁਸੀਂ ਕੋਰੋਨਾਵਾਇਰਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖੋਜ ਖੁਦ ਕਰੋ। ਕਿਆਸ ਅਰਾਈਆਂ ਨੂੰ ਰੱਦ ਕਰਦਿਆਂ ਉਸ ਨੇ ਆਪਣੇ ਆਪ ਨੂੰ ਬੀਮਾਰ ਹੋਣ ਤੋਂ ਇਨਕਾਰ ਕੀਤਾ। ”



ਕੋਰੋਨਾਵਾਇਰਸ ਨੇ ਕੀਤਾ ਸੀ ਹਮਲਾ- ਮੈਡੋਨਾ
ਉਸਨੇ ਦੱਸਿਆ ਕਿ ਜਦੋਂ ਕੋਵਿਡ-19 ਦੀਆਂ ਐਂਟੀ-ਬਾਡੀਜ਼ ਤੁਹਾਡੇ ਵਿੱਚ ਲੱਭ ਜਾਂਦੀਆਂ ਹਨ, ਤਾਂ ਇਸ ਦਾ ਅਰਥ ਹੈ ਕਿ ਇਹ ਕੋਰੋਨਾਵਾਇਰਸ ਕਾਰਨ ਹੋਇਆ ਸੀ। ਇਸੇ ਤਰ੍ਹਾਂ, ਮੈਂਨੂੰ ਵੀ ਸੱਤ ਹਫ਼ਤੇ ਪਹਿਲਾਂ ਹੋਇਆ ਸੀ ਜਦੋਂ ਮੈਂ ਆਪਣੇ ਸਾਥੀ ਕਲਾਕਾਰਾਂ ਨਾਲ ਪੈਰਿਸ ਵਿੱਚ ਸ਼ੋਅ ਕਰਨ ਜਾ ਰਹੀ ਸੀ। ਪਰ ਸ਼ੁਕਰ ਹੈ ਕਿ ਸਾਰੇ ਹੁਣ ਸਿਹਤਮੰਦ ਅਤੇ ਚੰਗੇ ਹਨ। ਉਮੀਦ ਹੈ, ਅਫਵਾਹਬਾਜ਼ਾਂ ਨੂੰ ਇਹ ਸਾਫ ਹੋ ਜਾਵੇਗਾ।


ਇਹ ਵੀ ਪੜ੍ਹੋ: 
ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼

ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ

ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ