ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਕਣਕ ਦਾ ਸੀਜ਼ਨ ਮੁਕੰਮਲ ਹੁੰਦਿਆਂ ਹੀ ਹੁਣ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਲੌਕਡਾਊਨ ਕਾਰਨ ਬਾਹਰਲੇ ਸੂਬਿਆਂ ਤੋਂ ਮਜ਼ਦੂਰ ਆ ਨਹੀਂ ਸਕਦੇ ਸਗੋਂ ਜੋ ਪਹਿਲਾਂ ਪੰਜਾਬ 'ਚ ਅਟਕੇ ਸਨ, ਉਹ ਵੀ ਆਪਣੇ ਰਾਜਾਂ ਨੂੰ ਪਰਤ ਰਹੇ ਹਨ। ਅਜਿਹੇ 'ਚ ਮੁਸ਼ਕਲ ਸਮੇਂ ਪੰਜਾਬੀ ਮਜ਼ਦੂਰਾਂ ਨੇ ਕਮਾਨ ਸਾਂਭ ਲਈ ਹੈ।


ਖੇਤਾਂ ਤੋਂ ਲੈ ਕੇ ਅਨਾਜ ਮੰਡੀਆਂ 'ਚ ਦਹਾਕਿਆਂ ਤੋਂ ਮਜ਼ਦੂਰੀ ਦੇ ਮਾਮਲੇ 'ਚ ਬਾਹਰੀ ਸੂਬਿਆਂ ਦੀ ਲੈਬਰ ਦਾ ਹੀ ਬੋਲਬਾਲਾ ਰਿਹਾ ਹੈ ਪਰ ਇਸ ਵਾਰ ਹਾਲਾਤ ਬਦਲੇ ਹਨ। ਮਜ਼ਦੂਰਾਂ ਦੇ ਪਲਾਇਨ ਤੇ ਬਾਹਰੀ ਸੂਬਿਆਂ ਤੋਂ ਮਜ਼ਦੂਰ ਨਾ ਆ ਸਕਣ ਕਾਰਨ ਮੰਡੀ 'ਚ ਜਦੋਂ ਮਜ਼ਦੂਰਾਂ ਦੀ ਕਮੀ ਆਈ ਤਾਂ ਵੱਡੀ ਗਿਣਤੀ 'ਚ ਪੰਜਾਬੀ ਮਜ਼ਦੂਰ ਇਸ ਕੰਮ 'ਚ ਜੁੱਟ ਗਏ।


ਪਹਿਲਾਂ ਮੰਡੀਆਂ 'ਚ ਪੰਜਾਬੀ ਮਜ਼ਦੂਰ ਨਾਂਹ ਦੇ ਬਰਾਬਰ ਹੁੰਦੇ ਸਨ ਪਰ ਇਸ ਵਾਰ 35 ਤੋਂ 40 ਫੀਸਦ ਪੰਜਾਬੀ ਮਜ਼ਦੂਰਾਂ ਦੀ ਮੌਜੂਦਗੀ ਰਹੀ। ਲੌਕਡਾਊਨ ਕਾਰਨ ਕਈ ਕੰਮ ਬੰਦ ਪਏ ਹਨ ਇਸ ਲਈ ਵੀ ਪੰਜਾਬੀ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਮੰਡੀਆਂ ਵੱਲ ਖਿੱਚ ਲਿਆਈ। ਇਸ ਤਰ੍ਹਾਂ ਕੋਈ ਮਿਸਤਰੀ ਦਾ ਕੰਮ ਕਰਨ ਵਾਲਾ, ਕੋਈ ਰੰਗ ਰੋਗਨ ਦਾ ਕੰਮ ਕਰਨ ਵਾਲਾ ਆਪਣਾ ਕੰਮ ਬੰਦ ਹੋਣ ਕਾਰਨ ਮੰਡੀਆਂ 'ਚ ਮਜ਼ਦੂਰੀ ਕਰਨ ਲੱਗਾ।


ਕੋਰੋਨਾ ਵਾਰਿਅਰਸ ਦੇ ਸਨਮਾਨ ‘ਚ ਅੱਜ ਬੁੱਧ ਪੁਰਨੀਮਾ ਮੌਕੇ ਸਮਾਗਮ, ਪੀਐਮ ਮੋਦੀ ਦੇਸ਼ ਨੂੰ ਕਰਨਗੇ ਸੰਬੋਧਨ


ਸ਼ੁਰੂਆਤ 'ਚ ਮੰਡੀਆਂ 'ਚ ਮਜ਼ਦੂਰਾਂ ਦੀ ਕਮੀ ਕਾਰਨ ਪ੍ਰੇਸ਼ਾਨੀ ਆਈ ਸੀ ਪਰ ਫਿਰ ਪੰਜਾਬੀ ਮਜ਼ਦੂਰਾਂ ਨੇ ਕਮਾਨ ਸਾਂਝ ਲਈ। ਖੰਨਾ ਮੰਡੀ 'ਚ ਪਹਿਲਾਂ ਕਦੇ ਪੰਜਾਬੀ ਮਜ਼ਦੂਰ ਨਹੀਂ ਆਏ ਸਨ ਪਰ ਇਸ ਵਾਰ ਪੰਜਾਬੀ ਮਜ਼ਦੂਰਾਂ ਦੀ ਬਹੁਤਾਤ ਰਹੀ। ਮੰਡੀਆਂ 'ਚ ਪੰਜਾਬੀ ਮਜ਼ਦੂਰਾਂ ਦੇ ਆਉਣ ਨਾਲ ਕੰਮ ਸੰਭਲ ਗਿਆ ਹੈ। ਹੁਣ ਝੋਨੇ ਦੀ ਬਿਜਾਈ ਦਾ ਕੰਮ ਵੀ ਆਰੰਭ ਹੋ ਜਾਵੇਗਾ। ਅਜਿਹੇ 'ਚ ਪੰਜਾਬ ਦੇ ਕਿਸਾਨਾਂ ਦੀਆਂ ਨਿਗਾਹਾਂ ਹੀ ਪੰਜਾਬੀ ਮਜ਼ਦੂਰਾਂ ਵੱਲ ਹੋਣਗੀਆਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ