ਬਰਨਾਲਾ: ਇੱਥੋਂ ਦੇ ਸ਼ਰਾਬ ਠੇਕੇਦਾਰਾਂ ਨੇ ਠੇਕੇ ਖੋਲ੍ਹਣ 'ਚ ਮਿਲੀ ਛੋਟ ਦੇ ਬਾਵਜੂਦ ਠੇਕੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਦੇ ਬਾਕੀ ਕਈ ਜ਼ਿਲ੍ਹਿਆਂ 'ਚ ਅੱਜ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ ਤੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਵੀ ਇਜਾਜ਼ਤ ਦਿੱਤੀ ਗਈ ਹੈ।


ਬਰਨਾਲਾ 'ਚ ਠੇਕੇਦਾਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਕਰਫਿਊ ਦੌਰਾਨ ਬੰਦ ਰਹੇ ਸ਼ਰਾਬ ਦੇ ਠੇਕਿਆਂ ਦੀ ਫੀਸ ਮਾਫੀ ਸਬੰਧੀ ਕੁਝ ਸਪਸ਼ਟ ਨਹੀਂ ਕਰ ਰਹੀ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਸਿਰਫ਼ ਚਾਰ ਘੰਟਿਆਂ ਲਈ ਦਿੱਤੀ ਜਾ ਰਹੀ ਹੈ ਜਦਕਿ ਫੀਸ ਪੂਰੇ ਦਿਨ ਦੀ ਮੰਗੀ ਜਾ ਰਹੀ ਹੈ।


ਅਜਿਹੇ ਕਾਰਨਾਂ ਦੇ ਵਿਰੋਧ 'ਚ ਬਰਨਾਲਾ 'ਚ ਫਿਲਹਾਲ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਰਿਹਾ।