ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦੁਨੀਆ ਭਰ ਸਮੇਤ ਪੰਜਾਬ (Punjab) ‘ਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪੌਜ਼ੇਟਿਵ ਕੇਸ (Positive Case) ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਨਿਰੰਤਰ ਵਧ ਕੇ 1626 ਹੋ ਗਈ ਹੈ।
ਪੰਜਾਬ ਵਿੱਚ ਅੱਜ ਕੋਰੋਨਾ ਨਾਲ 2 ਮੌਤਾਂ ਹੋਣ ਨਾਲ ਗਿਣਤੀ ਵੱਧ ਕੇ 27 ਹੋ ਗਈ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 27 ਮੌਤਾਂ ਹੋ ਚੁੱਕੀਆਂ ਹਨ ਅਤੇ 135 ਮਰੀਜ਼ ਠੀਕ ਹੋ ਚੁੱਕੇ ਹਨ।
ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1626 ਪੌਜ਼ੇਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 274, ਜਲੰਧਰ – 5, ਲੁਧਿਆਣਾ – 81, ਤਰਨ ਤਾਰਨ – 87, ਮੋਹਾਲੀ – 22 , ਹੁਸ਼ਿਆਰਪੁਰ – 77 , ਪਟਿਆਲਾ – 29, ਸੰਗਰੂਰ – 59, ਨਵਾਂਸ਼ਹਿਰ – 63, ਗੁਰਦਾਸਪੁਰ – 75 , ਸ੍ਰੀ ਮੁਕਤਸਰ ਸਾਹਿਬ – 45, ਮੋਗਾ – 39, ਫਰੀਦਕੋਟ – 37, ਫਿਰੋਜ਼ਪੁਰ – 26, ਫਾਜ਼ਿਲਕਾ – 38, ਬਠਿੰਡਾ -37, ਬਰਨਾਲਾ – 17, ਮਾਨਸਾ –6, ਫਤਿਹਗੜ੍ਹ ਸਾਹਿਬ – 11 , ਕਪੂਰਥਲਾ – 16 , ਰੋਪੜ – 11, ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੰਜਾਬ ‘ਚ ਹੁਣ ਤੱਕ 1626 ਮਾਮਲਿਆਂ ਦੀ ਪੁਸ਼ਟੀ ਹੋਈ, ਜਾਣੋ ਸੂਬੇ ਦਾ ਹਾਲ
ਏਬੀਪੀ ਸਾਂਝਾ
Updated at:
06 May 2020 09:11 PM (IST)
ਕੋਰੋਨਾਵਾਇਰਸ ਦੁਨੀਆ ਭਰ ਸਮੇਤ ਪੰਜਾਬ ‘ਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਰੋਜ਼ਾਨਾ ਕਈ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਨਿਰੰਤਰ ਵਧ ਕੇ 1626 ਹੋ ਗਈ ਹੈ।
- - - - - - - - - Advertisement - - - - - - - - -