ਨਵੀਂ ਦਿੱਲੀ: ਉੱਤਰੀ ਕੋਰੀਆ (North Korea) ਦੇ ਤਾਨਾਸ਼ਾਹ ਕਿਮ ਜੋਂਗ (Kim Jong) ਦੀ ਸਿਹਤ ਦੀ ਖ਼ਬਰਾਂ ‘ਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੁਝ ਦਿਨ ਪਹਿਲਾਂ ਕਿਮ ਜੋਂਗ ਇੱਕ ਸਮਾਗਮ ਵਿਚ ਸ਼ਾਮਲ ਹੁੰਦੇ ਨਜ਼ਰ ਆਏ। ਇਨ੍ਹਾਂ ਤਸਵੀਰਾਂ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਅਫਵਾਹਾਂ ਖ਼ਤਮ ਹੋ ਜਾਣਗਿਆਂ, ਪਰ ਹੁਣ ਇਸ ਦੇ ਉਲਟ ਹੋ ਰਿਹਾ। ਕਿਮ ਦੀਆਂ ਤਾਜ਼ੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ (Social Media) 'ਤੇ ਬਹਿਸ ਛਿੜ ਗਈ ਹੈ।


ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਲੋਕਾਂ ‘ਚ ਨਜ਼ਰ ਆਇਆ ਉਹ ਕਿਮ ਨਹੀਂ ਬਲਕਿ ਉਸ ਦਾ ਹਮਸ਼ਕਲ ਸੀ ਅਤੇ ਇਹ ਦਾਅਵਾ ਕਿਸੇ ਆਮ ਆਦਮੀ ਦੁਆਰਾ ਨਹੀਂ ਬਲਕਿ ਯੂਕੇ ਦੇ ਸੰਸਦ ਮੈਂਬਰ ਲੁਈਜ਼ ਮੈਨਸ਼ ਨੇ ਕੀਤਾ ਸੀ। ਉਸਨੇ ਕਿਮ ਦੀ ਇੱਕ ਨਵੀਂ ਅਤੇ ਪੁਰਾਣੀ ਤਸਵੀਰ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਇਹ ਸ਼ਖਸ ਕਿਮ ਨਹੀਂ ਹੈ।

ਦੋਵਾਂ ਤਸਵੀਰਾਂ ਵਿੱਚ ਕਿਮ ਦੇ ਦੰਦਾਂ ਵਿੱਚ ਅੰਤਰ ਵੇਖਿਆ ਜਾ ਸਕਦਾ ਹੈ, ਜਿਸ ਦੇ ਅਧਾਰ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਆਦਮੀ ਵੱਖਰੇ ਹਨ। ਹਾਲਾਂਕਿ, ਜਿਸ ਦੀ ਤਸਵੀਰ ਜਾਅਲੀ ਕਿਮ ਦੀ ਦੱਸੀ ਜਾ ਰਹੀ ਹੈ, ਉਸ ਨਾਲ ਛੇੜਛਾੜ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਕਿਉਂਕਿ ਇਹ ਹਾਲ ਹੀ ‘ਚ ਪਿਓਂਗਯਾਂਗ ‘ਚ ਲਈਆਂ ਦੀਆਂ ਤਸਵੀਰਾਂ ਨਾਲ ਮੇਲ ਨਹੀਂ ਖਾਂਦੀਆਂ।