ਜੰਮੂ: ਜੰਮੂ-ਕਸ਼ਮੀਰ (Jammu-kashmir) ‘ਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਅੱਜ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਹਿਜ਼ਬੁਲ ਕਮਾਂਡਰ (hizb commander) ਰਿਆਜ਼ ਨਾਇਕੂ (riyaz naikoo) ਨੂੰ ਮਾਰ ਦਿੱਤਾ। ਨਾਇਕੂ ਇੱਕ ਘਰ ਦੇ ਹੇਠਾਂ ਬਣੇ ਬੰਕਰ ‘ਚ ਛੁਪਿਆ ਹੋਇਆ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਬੰਕਰ ਖੋਦਿਆ ਤੇ ਨਾਇਕੂ ਨੂੰ ਢੇਰ ਕਰ ਦਿੱਤਾ।
ਜੰਮੂ-ਕਸ਼ਮੀਰ ਪੁਲਿਸ, ਆਰਮੀ ਤੇ ਸੀਆਰਪੀਐਫ ਨੇ ਕਿਹਾ ਕਿ ਰਿਆਜ਼ ਪਿਛਲੇ ਤਿੰਨ ਦਿਨਾਂ ਤੋਂ ਪੁਲੂਮਾ ਵਿੱਚ ਨੈਕੂ ਨੂੰ ਲੱਭਣ ਲਈ ਸੁਰੱਖਿਆ ਮੁਹਿੰਮ ਚਲਾ ਰਹੇ ਸੀ। ਸੁਰੱਖਿਆ ਬਲਾਂ ਨੂੰ ਪਤਾ ਸੀ ਕਿ ਨਾਇਕੂ ਆਪਣੀ ਮਾਂ ਨੂੰ ਮਿਲਣ ਘਰ ਜਾ ਸਕਦਾ ਸੀ। ਸੁਰੱਖਿਆ ਬਲਾਂ ਨੂੰ ਇਸ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ ਜ਼ਮੀਨ ਨੂੰ ਪੁੱਟਣ ਲਈ ਜੇਸੀਬੀ ਦੀ ਵਰਤੋਂ ਕੀਤੀ।
ਰਿਆਜ਼ ਤਿੰਨ ਸਾਲ ਨਾਈਕੂ ਘਾਟੀ 'ਚ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਰਿਹਾ। ਇਹ ਸਾਲ 2016 ਤੋਂ ਸੁਰੱਖਿਆ ਬਲਾਂ ਦੀ ਰਾਡਾਰ 'ਤੇ ਸੀ। ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਤੋਂ ਇਹ ਸੁਰੱਖਿਆ ਬਲਾਂ ਦੇ ਨਿਸ਼ਾਨੇ 'ਤੇ ਸੀ।
ਦੱਸ ਦਈਏ ਕਿ ਇਸ 'ਤੇ 12 ਲੱਖ ਦਾ ਇਨਾਮ ਸੀ। ਨਾਈਕੂ ਘਾਟੀ ਦੇ ਟਾਪ ਦੇ 10 ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ 'ਚ ਸ਼ਾਮਲ ਸੀ ਤੇ ਏ ++ ਕੈਟਾਗਿਰੀ ਦਾ ਅੱਤਵਾਦੀ ਸੀ। ਨਾਇਕੂ ਦੀ ਉਮਰ ਕਰੀਬ 32 ਸਾਲ ਦੱਸੀ ਜਾਂਦੀ ਹੈ। ਉਹ ਅਵੰਤੀਪੁਰਾ ਦੇ ਦੁਰਬਾਗ ਖੇਤਰ ਵਿੱਚ ਰਹਿੰਦਾ ਸੀ।
ਖਤਰਨਾਕ ਅੱਤਵਾਦੀ ਨਾਇਕੂ ਮੁਕਾਬਲੇ 'ਚ ਹਲਾਕ, 12 ਲੱਖ ਰੁਪਏ ਸੀ ਸਿਰ 'ਤੇ ਇਨਾਮ
ਏਬੀਪੀ ਸਾਂਝਾ
Updated at:
06 May 2020 04:14 PM (IST)
ਰਿਆਜ਼ ਨਾਇਕੂ ‘ਤੇ 12 ਲੱਖ ਰੁਪਏ ਦਾ ਇਨਾਮ ਸੀ। ਨਾਇਕੂ ਘਾਟੀ ਦਾ ਸਭ ਤੋਂ ਲੋੜੀਂਦਾ ਅੱਤਵਾਦੀ ਸੀ ਤੇ ਏ ++ ਕੈਟਾਗਿਰੀ ਦਾ ਅੱਤਵਾਦੀ ਸੀ। ਨਾਇਕੂ ਨੇ ਆਪਣੇ ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਪੁਲਿਸ ਕਰਮਚਾਰੀਆਂ ਨੂੰ ਅਗਵਾ ਕੀਤਾ ਸੀ।
- - - - - - - - - Advertisement - - - - - - - - -