ਮੁੰਬਈ: ਮਲਾਇਕਾ ਅਰੋੜਾ ਦੇ ਬਰਥਡੇ ਬੈਸ਼ ਦੀਆਂ ਤਸਵੀਰਾਂ ਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ। ਮਲਾਇਕਾ ਨੇ ਬੀਤੀ ਰਾਤ ਮੁੰਬਈ ‘ਚ ਇੱਕ ਬਿੱਗ ਬੈਸ਼ ਥਰੋ ਕੀਤੀ ਜਿਸ ‘ਚ ਫ਼ਿਲਮੀ ਦੁਨੀਆ ਦੇ ਕਈ ਸਿਤਾਰੇ ਨਜ਼ਰ ਆਏ। ਇਸ ਦੌਰਾਨ ਮਲਾਇਕਾ ਅਰੋੜਾ ਦੇ ਬੈਸ਼ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ।



ਇਸ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਮਲਾਇਕ ਆਪਣੇ ਬੇਟੇ ਨੂੰ ਕੇਕ ਕੱਟਣ ਤੋਂ ਬਾਅਦ ਸਭ ਤੋ ਪਹਿਲਾਂ ਕੇਕ ਖੁਆਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਸ ਨੇ ਕੇਕ ਆਪਣੀ ਭੈਣ ਅੰਮ੍ਰਿਤਾ ਅਰੋੜਾ ਨੂੰ ਖਿਲਾਇਆ।


ਮੰਗਲਵਾਰ ਦੀ ਰਾਤ ਇਸ ਪਾਰਟੀ ‘ਚ ਮਲਾਇਕਾ ਅਰੋੜਾ ਡਾਂਸ ਫਲੌਰ ‘ਤੇ ਜੰਮਕੇ ਥਿੜਕਦੀ ਨਜ਼ਰ ਆਈ। ਇਸ ਦੌਰਾਨ ਉਸ ਦੇ ਨਾਲ ਅਰਜੁਨ ਕਪੂਰ ਵੀ ਨਜ਼ਰ ਆਏ। ਮਲਾਇਕਾ ਤੇ ਅਰਜੁਨ ਦੇ ਫੈਨਸ ਨੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤੇ ਗਏ ਵੀਡੀਓ ‘ਚ ਦੋਵਾਂ ਨੂੰ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ।


ਉਧਰ, ਦੋਵੇਂ ਵੱਖ-ਵੱਖ ਵੀਡੀਓ ‘ਚ ਨਜ਼ਰ ਆਏ, ਪਰ ਦੋਵਾਂ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਇਸ ਨੂੰ ਦੋਵਾਂ ਵਿੱਚੋਂ ਕਿਸੇ ਨੇ ਸ਼ੇਅਰ ਨਾ ਕਰਕੇ ਇਸ ਨੂੰ ਅਰਜੁਨ ਰਾਮਪਾਲ ਨੇ ਸ਼ੇਅਰ ਕੀਤਾ ਹੈ। ਤਸਵੀਰ ‘ਚ ਅਰਜੁਨ-ਮਲਾਇਕਾ ਇੱਕ-ਦੂਜੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।