ਮੁੰਬਈ: ਮਲਾਇਕਾ ਅਰੋੜਾ ਨੇ ਆਖਰਕਾਰ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇਸ਼ਕ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਐਕਟਰ ਦਾ ਜਨਮ ਦਿਨ ਸੀ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੋਵੇਂ ਦੋ ਦਿਨ ਪਹਿਲਾਂ ਹੀ ਵਿਦੇਸ਼ੀ ਦੌਰੇ ‘ਤੇ ਨਿਕਲੇ ਸੀ। ਇਸ ਤੋਂ ਬਾਅਦ ਮਲਾਇਕਾ ਨੇ ਕੁਝ ਤਸਵੀਰਾਂ ਸ਼ੇਅਰ ਕਰ ਜਾਣਕਾਰੀ ਦਿੱਤੀ ਕਿ ਦੋਵੇਂ ਨਿਊਯਾਰਕ ‘ਚ ਸਕੂਨ ਦੇ ਪਲ ਬਿਤਾ ਰਹੇ ਹਨ।

ਬੀਤੇ ਦਿਨੀਂ ਅਰਜੁਨ ਕਪੂਰ ਨੂੰ ਬੀ-ਟਾਉਨ ਸਟਾਰਸ ਨੇ ਬਰਥਡੇ ਵਿਸ਼ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਮਲਾਇਕ ਨੇ ਅਰਜੁਨ ਕਪੂਰ ਨਾਲ ਇੱਕ ਖਾਸ ਤਸਵੀਰ ਸ਼ੇਅਰ ਕਰ ਉਸ ਨੂੰ ਜਨਮ ਦਿਨ ਵਿਸ਼ ਕੀਤਾ। ਮਲਾਇਕਾ ਦੀ ਇਸ ਫੋਟੋ ਨੂੰ ਦੇਖਦੇ ਹੀ ਇੰਟਰਨੈੱਟ ਦੀ ਦੁਨੀਆ ‘ਚ ਹੰਗਾਮਾ ਮੱਚ ਗਿਆ। ਕੁਝ ਹੀ ਘੰਟਿਆਂ ‘ਚ ਇਸ ਫੋਟੋ ਨੂੰ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕਰ ਦਿੱਤਾ।


ਮਲਾਇਕਾ ਤੇ ਅਰਜੁਨ ਨੂੰ ਦੋ ਦਿਨ ਪਹਿਲਾਂ ਹੀ ਇਕੱਠੇ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਸੀ। ਇਸ ਦੌਰਾਨ ਮਲਾਇਕਾ ਨੇ ਰੈੱਡ ਕਲਰ ਦੀ ਟੈਕ ਪੈਂਟ ਪਾਈ ਸੀ। ਇਸ ਤੋਂ ਬਾਅਦ ਹੀ ਕਿਆਸ ਲੱਗ ਰਹੇ ਸੀ ਕਿ ਦੋਵੇਂ ਅਰਜੁਨ ਦਾ ਬਰਥਡੇ ਮਨਾਉਣ ਲਈ ਵਿਦੇਸ਼ ਜਾ ਰਹੇ ਹਨ।