ਮਸਲਨ ਜੇ ਯੂਜ਼ਰ ਕਿਸੇ ਆਟੋ ਰਿਕਸ਼ਾ, ਟੈਕਸੀ ਜਾਂ ਬੱਸ ਵਿੱਚ ਸਫ਼ਰ ਕਰ ਰਿਹਾ ਹੈ ਤਾਂ ਗੂਗਲ ਮੈਪ ਵਿੱਚ ਜਾ ਕੇ ਸਟੇਅ ਸੇਫਰ ਦੀ ਆਪਸ਼ਨ ਚੁਣੇ। ਜਿਵੇਂ ਹੀ ਟੈਕਸੀ ਜਾਂ ਆਟੋ ਗਲਤ ਰਾਹ 'ਤੇ ਜਾਏਗਾ ਤਾਂ ਇਹ ਫੀਚਰ 500 ਮੀਟਰ ਦੀ ਦੂਰੀ ਮਗਰੋਂ ਯੂਜ਼ਰ ਨੂੰ ਚੇਤਾਵਨੀ ਦਏਗੀ। ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਫੀਚਰ ਮਹੱਤਵਪੂਰਨ ਹੈ। ਹੁਣ ਆਟੋ ਰਿਕਸ਼ਾ ਡ੍ਰਾਈਵਰ ਜ਼ਿਆਦਾ ਪੈਸੇ ਲਈ ਗ਼ਲਤ ਜਾਂ ਲੰਮੇ ਰਾਹ 'ਤੇ ਨਹੀਂ ਲਿਜਾ ਸਕਣਗੇ।
ਇੰਝ ਕਰੋ ਇਸਤੇਮਾਲ
- ਸਭ ਤੋਂ ਪਹਿਲਾਂ ਗੂਗਲ ਮੈਪ 'ਤੇ ਡੈਸਟੀਨੇਸ਼ਨ ਸਰਚ ਕਰੋ ਤੇ ਡਾਇਰੈਕਸ਼ਨ ਮਿਲਣ ਬਾਅਦ ਸਟਾਰਟ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਨਾਲ ਦਿੱਤੀ ਸਟੇਅ ਸੇਫਰ ਆਪਸ਼ਨ ਚੁਣੋ।
- ਸਟੇਅ ਸੇਫਰ ਕਲਿੱਕ ਕਰਦਿਆਂ ਹੀ ਦੋ ਵਿਕਲਪ ਮਿਲਣਗੇ। ਇਸ ਵਿੱਚ ਸ਼ੇਅਰ ਲਾਈਵ ਟ੍ਰਿਪ ਤੇ ਗੈਟ-ਆਫ ਰੂਟ ਅਲਰਟ ਸ਼ਾਮਲ ਹਨ।
- ਸ਼ੇਅਰ ਲਾਈਵ ਟ੍ਰਿਪ ਜ਼ਰੀਏ ਤੁਸੀਂ ਆਪਣੇ ਟ੍ਰਿਪ ਨੂੰ ਵ੍ਹੱਟਸਐਪ ਤੇ ਜੀਮੇਲ ਜ਼ਰੀਏ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਕਰ ਸਕੋਗੇ।
- ਗੈਟ ਆਫ-ਰੂਟ ਅਲਰਟ ਜ਼ਰੀਏ ਤੁਸੀਂ ਗੂਗਲ ਮੈਪ ਵੱਲੋਂ ਦੱਸੇ ਰੂਟ ਤੋਂ ਵੱਖਰੇ ਰਾਹ 'ਤੇ 500 ਮੀਟਰ ਦੂਰ ਜਾਂਦਿਆਂ ਹੀ ਯੂਜ਼ਰ ਨੂੰ ਅਲਰਟ ਮਿਲੇਗਾ।