ਨਵੀਂ ਦਿੱਲੀ: ਜਾਪਾਨ ਦੀ ਟੈਕ ਕੰਪਨੀ ਨਿਸਾਨ ਨੇ ਏਆਈ ਬੇਸਡ ਡਕ ਰੋਬੋਟ ਤਿਆਰ ਕੀਤਾ ਹੈ। ਨਿਸਾਨ ਦਾ ਇਹ ਪਹਿਲਾ ਰੋਬੋਟ ਖਾਸ ਤੌਰ ‘ਤੇ ਝੋਨੇ ਦੀ ਖੇਤੀ ‘ਚ ਕੰਮ ਕਰੇਗਾ ਤੇ ਫਸਲ ‘ਚ ਹੋਣ ਵਾਲੇ ਨਦੀਨ ਤੇ ਕੀੜਿਆਂ ਨੂੰ ਖ਼ਤਮ ਕਰੇਗਾ। ਇਸ ‘ਚ ਪ੍ਰੋਟੋਟਾਈਪ ਮਾਡਲ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਆਮ ਤੌਰ ‘ਤੇ ਇਸ ਕੰਮ ਲਈ ਬਤਖਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।



ਰਿਪੋਰਟ ਮੁਤਾਬਕ ਜਾਪਾਨ ਦੀ ਕਾਰ ਕੰਪਨੀ ਨਿਸ਼ਾਨ ਨੇ ਬਤਖਾਂ ਦੇ ਆਪਸ਼ਨ ਦੇ ਤੌਰ ‘ਤੇ ਇਸ ਰੋਬੋਟ ਦਾ ਨਿਰਮਾਣ ਕੀਤਾ ਹੈ। ਇਸ ਦੀ ਅਜੇ ਪ੍ਰੋਟੋਟਾਈਪ ਮਾਡਲ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਰੋਬੋਟ ਨੂੰ ਆਈਗਾਮੋ ਦਾ ਨਾਂ ਦਿੱਤਾ ਗਿਆ ਹੈ।

ਇਸ ਰੋਬੋਟ ਦਾ ਵਜ਼ਨ 1.5 ਕਿਲੋ ਰੱਖਿਆ ਗਿਆ ਹੈ। ਇਸ ‘ਚ ਲੱਗੇ ਰੋਵੇਟਿੰਗ ਰਬੜ ਬਰਸ਼ ਅੰਦਰ ਪੈਰਾਂ ਦੀ ਤਰ੍ਹਾਂ ਮੂਵਮੈਂਟ ਕਰਦੇ ਹਨ। ਇਹ ਖੇਤ ‘ਚ ਨਦੀਨ ਨੂੰ ਜੜ੍ਹੋਂ ਉਖਾੜਣ ਦਾ ਕੰਮ ਕਰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪਾਈਲਟ ਪ੍ਰੋਜੈਕਟ ਹੈ।