ਮੁੰਬਈ: ਆਉਣ ਵਾਲੀ ਫ਼ਿਲਮ 'ਮਲੰਗ' ਦੇ ਪ੍ਰੋਡਿਊਸਰਾਂ ਨੇ ਸ਼ੁੱਕਰਵਾਰ ਨੂੰ ਫ਼ਿਲਮ ਦੇ ਮੁੱਖ ਕਿਰਦਾਰਾਂ ਅਨਿਲ ਕਪੂਰ, ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਦੀ ਪਹਿਲੀ ਝਲਕ ਵੇਖ ਕੇ ਫੈਨਸ ਹੈਰਾਨ ਹੋ ਗਏ ਹਨ। ਫ਼ਿਲਮ ਦੇ ਲੁੱਕ ਨੂੰ ਸ਼ੇਅਰ ਕਰ ਆਦਿੱਤਿਆ ਨੇ ਇੰਸਟਾਗ੍ਰਾਮ 'ਤੇ ਕਲਰਫੁਲ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, "ਪਿਆਰ ਜਿਤਨਾ ਸ਼ੁੱਧ ਹੈ ਉਤਨੀ ਹੀ ਘ੍ਰਿਣਾ ਬੀ"


ਇਸ ਦੇ ਨਾਲ ਹੀ ਆਦਿੱਤਿਆ ਨੇ ਕੈਪਸ਼ਨ 'ਚ ਫ਼ਿਲਮ ਦੇ ਟ੍ਰੇਲਰ ਦੀ ਡੇਟ ਦਾ ਐਲਾਨ ਵੀ ਕੀਤਾ ਹੈ। ਦੱਸ ਦਈਏ ਕਿ ਆਦਿੱਤਿਆ ਦੀ ਜਾਣਕਾਰੀ ਮੁਤਾਬਕ ਫ਼ਿਲਮ ਦਾ ਟ੍ਰੇਲਰ ਛੇ ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਉਧਰ ਆਦਿੱਤਿਆ ਦੀ ਪੋਸਟਰ ਲੁੱਕ ਦੀ ਗੱਲ ਕਰੀਏ ਤਾਂ ਉਹ ਇਸ 'ਚ ਆਪਣੇ ਐਬਸ ਦਿਖਾਉਂਦੇ ਨਜ਼ਰ ਆ ਰਹੇ ਹਨ।


ਉਧਰ, ਅਨਿਲ ਕਪੂਰ ਦੀ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੋਸਟਰ 'ਚ ਹੱਥ 'ਚ ਬੰਦੂਕ ਫੜੀ ਹੈ ਤੇ ਇਸ ਨੂੰ ਵੇਖ ਲੱਗਦਾ ਹੈ ਕਿ ਫ਼ਿਲਮ 'ਚ ਉਨ੍ਹਾਂ ਨੇ ਖਲਨਾਇਕ ਵਰਗਾ ਹਰ ਇੱਕ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਹੈ। ਅਨਿਲ ਦੇ ਪੋਸਟਰ ਦਾ ਕੈਪਸ਼ਨ ਹੈ, "ਜ਼ਿੰਦਗੀ ਭਗਵਾਨ ਕੇ ਹਾਥ ਮੇਂ ਹੈ ਔਰ ਮੇਰੇ ਹਾਥ ਮੇਂ ਬੰਦੂਕ"। ਇਸ ਤੋਂ ਬਾਅਦ ਦਿਸ਼ਾ ਪਟਾਨੀ ਦੀ ਲੁੱਕ ਨੇ ਇੰਟਰਨੈਟ 'ਤੇ ਭੂਚਾਲ ਲਿਆਂਦਾ ਹੈ।


ਫ਼ਿਲਮ ਦਾ ਡਾਇਰੈਕਸ਼ਨ ਮੋਹਿਤ ਸੂਰੀ ਨੇ ਕੀਤਾ ਹੈ ਤੇ ਇਸ 'ਚ ਅਨਿਲ ਕਪੂਰ ਤੋਂ ਇਲਾਵਾ ਕੁਨਾਲ ਖੇਮੂ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।