ਮੁਬੰਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਸ਼ੁਰੂ ਤੋਂ ਹੀ ਆਪਣੇ ਖਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ, ਸਲਮਾਨ ਨੇ ਨਵੇਂ ਸਾਲ ਦੇ ਜਸ਼ਨ ਵਿੱਚ ਨਿੱਜੀ ਪਾਰਟੀ ਰੱਖੀ ਸੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ।

ਸਲਮਾਨ ਖਾਨ ਨੇ ਆਪਣੇ ਪਨਵੇਲ ਫਾਰਮ ਹਾਊਸ ਵਿਖੇ ਨਿਊ ਯੀਅਰ ਸੈਲੀਬ੍ਰੇਸ਼ਨ ਦੀ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਸਲਮਾਨ ਨੇ ਦਬੰਗ 3 ਦੀ ਅਦਾਕਾਰਾ ਸਈ ਮੰਝਰੇਕਰ ਨਾਲ ਮੇਜ਼' ਤੇ ਡਾਂਸ ਕੀਤਾ। ਇਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।




ਅਭਿਨੇਤਰੀ ਸਈ ਮੰਝਰੇਕਰ ਨਿਰਦੇਸ਼ਕ ਮਹੇਸ਼ ਮੰਝਰੇਕਰ ਦੀ ਧੀ ਹੈ। ਸਈ ਮਾਂਜਰੇਕਰ ਨੇ ਸਲਮਾਨ ਖਾਨ ਦੀ ਫਿਲਮ 'ਦਬੰਗ 3' ਨਾਲ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਹੈ।