KJ Joy Passes Away: ਸਾਊਥ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਮਲਿਆਲਮ ਸੰਗੀਤ ਨਿਰਦੇਸ਼ਕ ਕੇਜੇ ਜੌਏ ਦਾ ਦੇਹਾਂਤ ਹੋ ਗਿਆ ਹੈ। ਨਿਰਦੇਸ਼ਕ ਨੇ 77 ਸਾਲ ਦੀ ਉਮਰ 'ਚ ਚੇਨਈ 'ਚ ਆਖਰੀ ਸਾਹ ਲਿਆ। ਸੂਤਰਾਂ ਮੁਤਾਬਕ ਮਿਊਜ਼ਿਕ ਡਾਇਰੈਕਟਰ ਨੇ ਸੋਮਵਾਰ ਨੂੰ ਚੇਨਈ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ। ਕੇਜੇ ਜੌਏ ਲੰਬੇ ਸਮੇਂ ਤੋਂ ਬਿਮਾਰ ਸਨ।
ਕਦੋਂ ਹੋਵੇਗਾ ਕੇਜੇ ਜੋਏ ਦਾ ਅੰਤਿਮ ਸੰਸਕਾਰ ?
ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮਲਿਆਲਮ ਪਲੇਬੈਕ ਸਿੰਗਰ ਅਤੇ ਕੰਪੋਜ਼ਰ ਐਮ ਜੀ ਸ਼੍ਰੀਕੁਮਾਰ ਨੇ ਕੇਜੇ ਜੋਏ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਖਬਰਾਂ ਮੁਤਾਬਕ ਕੇਜੇ ਜੌਏ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਚੇਨਈ 'ਚ ਹੋਵੇਗਾ।
ਕੇਜੇ ਜੌਏ ਮਲਿਆਲਮ ਉਦਯੋਗ ਵਿੱਚ ਇੱਕ ਟੈਕਨੋ ਸੰਗੀਤਕਾਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸਾਲ 1970 ਵਿੱਚ ਕੀਬੋਰਡ ਵਰਗੇ ਸੰਗੀਤਕ ਯੰਤਰਾਂ ਦੀ ਵਰਤੋਂ ਕੀਤੀ। ਉਹ ਸੰਗੀਤ ਵਿੱਚ ਬਹੁਤ ਮਾਹਰ ਸੀ।
ਕੇਜੇ ਜੋਏ ਦਾ ਕਰੀਅਰ
ਕੇਜੇ ਜੌਏ ਨੇ ਸਾਲ 1975 ਵਿੱਚ ਮਲਿਆਲਮ ਸਿਨੇਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਮਲਿਆਲਮ ਇੰਡਸਟਰੀ ਵਿੱਚ ਹੁਣ ਤੱਕ ਕਈ ਗੀਤ ਕੰਪੋਜ਼ ਕੀਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਨੇ ਹਮੇਸ਼ਾ ਹੀ ਬਹੁਤ ਪਸੰਦ ਕੀਤਾ ਹੈ। ਗੀਤ ਕੰਪੋਜ਼ ਕਰਨ ਤੋਂ ਇਲਾਵਾ ਕੇਜੇ ਜੌਏ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਸਹਾਇਕ ਵਜੋਂ ਵੀ ਕੰਮ ਕੀਤਾ ਹੈ। ਕੇਜੇ ਜੌਏ ਮਲਿਆਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਨੇ ਸੰਗੀਤ ਦੀ ਦੁਨੀਆ ਵਿਚ ਕਈ ਬਦਲਾਅ ਕੀਤੇ ਅਤੇ ਆਪਣੇ ਦਮ 'ਤੇ ਆਪਣੀ ਇਕ ਪਛਾਣ ਬਣਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।