RajatKapoor: ਅਭਿਨੇਤਾ ਰਜਤ ਕਪੂਰ ਆਪਣੀ ਨਿਰਦੇਸ਼ਤ ਫਿਲਮ ਆਰਕੇ/ਆਰਕੇਏ ਦੀ ਰਿਲੀਜ਼ ਲਈ ਤਿਆਰੀ ਕਰ ਰਿਹਾ ਹੈ। ਮੰਗਲਵਾਰ ਨੂੰ ਫਿਲਮ ਦਾ ਟੀਜ਼ਰ ਵੀ ਲਾਂਚ ਕੀਤਾ ਗਿਆ।  ਟੀਜ਼ਰ ਦੇ ਮੁਤਾਬਕ, ਰਜਤ ਕਪੂਰ ਇੱਕ ਫਿਲਮ ਨਿਰਮਾਤਾ ਦੀ ਭੂਮਿਕਾ ਨਿਭਾਅ ਰਹੇ ਹਨ ਜੋ ਆਪਣੇ ਲਾਪਤਾ ਹੀਰੋ ਨੂੰ ਲੈ ਕੇ ਪਰੇਸ਼ਾਨ ਹੈ। ਇਸ ਫਿਲਮ ਦੀ ਕਹਾਣੀ ਵਿੱਚ ਕੋਈ ਹੀਰੋ ਨਹੀਂ ਹੈ।


ਫਿਲਮ ਦੇ ਅਭਿਨੇਤਾ ਰਣਵੀਰ ਸ਼ੋਰੇ ਨੇ ਸਵਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਟੀਜ਼ਰ ਸਾਂਝਾ ਕੀਤਾ ਤੇ ਲਿਖਿਆ, "ਦੋਸਤੋ! ਹੀਰੋ ਗੁੰਮ ਹੈ" #RK/#RKAY #RajatKapoor #mallikasherawat #KubbraSait #manurishichadha #raichandrachoor









ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਆਪਣੀ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਮੱਲਿਕਾ ਨੂੰ ਬਿੱਗ ਬੌਸ 13 ਦੇ ਸੈੱਟ 'ਤੇ ਸਲਮਾਨ ਖਾਨ ਨਾਲ ਮਸਤੀ ਕਰਦੇ ਦੇਖਿਆ ਗਿਆ ਸੀ।  ਇੰਨਾ ਹੀ ਨਹੀਂ ਜਦੋਂ ਉਹ ਬਿੱਗ ਬੌਸ ਦੇ ਘਰ ਦੇ ਅੰਦਰ ਗਈ ਤਾਂ ਉਸ ਨੇ ਆਸਿਮ ਨਾਲ ਬਹੁਤ ਹੀ ਅਨੋਖੇ ਤਰੀਕੇ ਨਾਲ ਡਾਂਸ ਕੀਤਾ।


ਇਸ ਤੋਂ ਪਹਿਲਾਂ ਮੱਲਿਕਾ ਰਣਵੀਰ ਸ਼ੋਰੇ ਨਾਲ 'ਅਗਲੀ ਔਰ ਪਗਲੀ', 'ਪਿਆਰ ਕੇ ਸਾਈਡ ਇਫੈਕਟਸ' ਵਰਗੀਆਂ ਕਈ ਵੱਡੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਮੱਲਿਕਾ ਸ਼ੇਰਾਵਤ ਨੇ ਵੀ 'ਮਰਡਰ', 'ਖਵਾਈਸ਼', 'ਵੈਲਕਮ', 'ਹਿੱਸ' ਵਰਗੀਆਂ ਫਿਲਮਾਂ 'ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 22 ਜੁਲਾਈ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


ਦਸ ਦਈਏ ਕਿ RK/RKayਦੀ ਕਹਾਣੀ ਆਰ ਕੇ ਨਾਂ ਦੇ ਡਾਇਰੈਕਟਰ `ਤੇ ਆਧਾਰਿਤ ਹੈ, ਜੋ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਪੂਰੀ ਕਰਦਾ ਹੈ, ਪਰ ਐਡਿਟ ਟੇਬਲ `ਤੇ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਸਹੀ ਨਹੀਂ ਲਗਦੀਆਂ। ਆਰਕੇ ਦੇ ਮਨ `ਚ ਕੁੱਝ ਗ਼ਲਤ ਹੋਣ ਦਾ ਡਰ ਹੈ। ਇਹ ਫ਼ਿਲਮ 22 ਜੁਲਾਈ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ।