ਟਵੀਟ 'ਚ ਮੈਂਡੀ ਲਿਖਦੀ ਹੈ, 'ਕਿਸਾਨਾਂ ਪ੍ਰਤੀ ਹਿੰਸਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਇੰਨੇ ਤਰੀਕਿਆਂ ਨਾਲ ਲੋਕਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਦੇ ਲੋਕਾਂ ਦਾ ਲਹੂ ਵਹਿ ਰਿਹਾ ਹੈ @narendramodi। ਦਿਲ ਟੁੱਟ ਰਿਹਾ ਹੈ ਬਹੁਤ ਜ਼ਿਆਦਾ ਟੁੱਟ ਰਿਹਾ ਹੈ।'
ਲਾਲ ਕਿਲਾ ਕਾਂਡ ਮਗਰੋਂ 100 ਤੋਂ ਵੱਧ ਕਿਸਾਨ ਲਾਪਤਾ, ਪੜਤਾਲ ਲਈ ਪੰਜ ਮੈਂਬਰੀ ਕਮੇਟੀ ਗਠਿਤ
ਕਿਸਾਨੀ ਅੰਦੋਲਨ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਕੇਂਦਰ 'ਤੇ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਵੱਡੇ ਇਲਜ਼ਾਮ ਲੱਗ ਰਹੇ ਹਨ, ਉਥੇ ਹੀ ਕਿਸਾਨਾਂ ਦੇ ਹੌਂਸਲੇ ਵੀ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਪਹਿਲਾਂ ਨਾਲੋਂ ਵੀ ਵੱਧ ਗਿਣਤੀ 'ਚ ਦੇਸ਼ ਭਰ ਤੋਂ ਲੋਕ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ