ਨਵੀਂ ਦਿੱਲੀ: ਕਿਸਾਨੀ ਅੰਦੋਲਨ ਦਰਮਿਆਨ ਬਹੁਤ ਸਾਰੇ ਕਿਸਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ 100 ਤੋਂ ਵੱਧ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਲਾਪਤਾ ਹੋਏ ਕਿਸਾਨਾਂ ਬਾਰੇ ਜਾਣਕਾਰੀ ਲੈਣ ਲਈ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ। ਕੋਈ ਜਾਣਕਾਰੀ ਮਿਲਣ 'ਤੇ ਇਹ ਕਮੇਟੀ ਸਹਿਮਤੀ ਬਣਾਏਗੀ ਤੇ ਇਸ 'ਤੇ ਅਗਲੀ ਕਾਰਵਾਈ ਕਰੇਗੀ। ਇਸ ਦੇ ਨਾਲ ਬਜਟ ਖਤਮ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਅੱਜ ਸ਼ਾਮ ਅੰਦੋਲਨ ਦੀ ਅਗਲੀ ਰਣਨੀਤੀ 'ਤੇ ਬੈਠਕ ਕਰਨ ਜਾ ਰਿਹਾ ਹੈ।
ਇਸ ਬੈਠਕ 'ਚ ਇਹ ਫੈਸਲਾ ਲਿਆ ਜਾਵੇਗਾ ਕਿ ਅੰਦੋਲਨ ਨੂੰ ਕਿਵੇਂ ਅੱਗੇ ਤੋਰਿਆ ਜਾਵੇ, ਤਾਂ ਜੋ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ ਤੇ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤਾ ਜਾ ਸਕੇ। ਐਤਵਾਰ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕੁੰਡਲੀ ਸਰਹੱਦ ‘ਤੇ ਬੈਠਕ ਕੀਤੀ। ਇਸ ਮੀਟਿੰਗ ਵਿੱਚ ਟਰੈਕਟਰ ਪਰੇਡ ਵਿੱਚ ਗਾਇਬ ਹੋਏ ਕਿਸਾਨਾਂ ਨੂੰ ਲੱਭਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਕਿਸਾਨਾਂ ਦੁਆਰਾ ਇੱਕ ਨੰਬਰ (8198022033) ਵੀ ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਕਾਲ ਕਰਕੇ ਗਾਇਬ ਹੋਏ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ 'ਤੇ ਇੰਟਰਨੈੱਟ ਬੈਨ 2 ਦਿਨਾਂ ਲਈ ਹੋਰ ਵਧਾਇਆ
ਸੰਯੁਕਤ ਕਿਸਾਨ ਮੋਰਚਾ ਨੇ ਵੱਖ-ਵੱਖ ਵਿਰੋਧ ਸਥਾਨਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਕਿਸਾਨ ਅੰਦੋਲਨ 'ਤੇ ਸਰਕਾਰ ਦੇ ਹਮਲੇ ਦੀ ਵੀ ਨਿੰਦਾ ਕੀਤੀ ਤੇ ਕਿਹਾ, ‘ਸਰਕਾਰ ਨਹੀਂ ਚਾਹੁੰਦੀ ਕਿ ਅਸਲ ਤੱਥ ਕਿਸਾਨਾਂ ਤੇ ਆਮ ਲੋਕਾਂ ਤੱਕ ਪਹੁੰਚੇ। ਨਾ ਹੀ ਉਨ੍ਹਾਂ ਦਾ ਸ਼ਾਂਤਮਈ ਵਤੀਰਾ ਦੁਨੀਆ ਤੱਕ ਪਹੁੰਚੇ। ਸਰਕਾਰ ਕਿਸਾਨਾਂ ਬਾਰੇ ਚਾਰੇ ਪਾਸੇ ਆਪਣੇ ਝੂਠ ਫੈਲਾਉਣਾ ਚਾਹੁੰਦੀ ਹੈ। ਇਹ ਵੱਖ-ਵੱਖ ਧਰਨਾ ਸਥਾਨਾਂ 'ਤੇ ਕਿਸਾਨ ਯੂਨੀਅਨਾਂ ਦੇ ਤਾਲਮੇਲ ਕਾਰਜ ਤੋਂ ਵੀ ਡਰਦੀ ਹੈ ਤੇ ਉਨ੍ਹਾਂ ਵਿਚਕਾਰ ਸੰਚਾਰ ਸਾਧਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਲੋਕਤੰਤਰੀ ਤੇ ਗੈਰ ਕਾਨੂੰਨੀ ਹੈ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਲਾਲ ਕਿਲਾ ਕਾਂਡ ਮਗਰੋਂ 100 ਤੋਂ ਵੱਧ ਕਿਸਾਨ ਲਾਪਤਾ, ਪੜਤਾਲ ਲਈ ਪੰਜ ਮੈਂਬਰੀ ਕਮੇਟੀ ਗਠਿਤ
ਏਬੀਪੀ ਸਾਂਝਾ
Updated at:
01 Feb 2021 02:58 PM (IST)
ਕਿਸਾਨੀ ਅੰਦੋਲਨ ਦਰਮਿਆਨ ਬਹੁਤ ਸਾਰੇ ਕਿਸਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ 100 ਤੋਂ ਵੱਧ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ।
- - - - - - - - - Advertisement - - - - - - - - -