ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਸੋਮਵਾਰ ਨੂੰ ਬਜਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਮੁੜ ਕਿਹਾ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਡਬਲ ਕਰਨ ਤੇ ਬਰਕਾਰ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੇ 80 ਮਿਲੀਅਨ ਪਰਿਵਾਰਾਂ ਨੂੰ ਕਈ ਮਹੀਨੇ ਤੱਕ ਮੁਫਤ ਗੈਸ ਦਿੱਤਾ। 40 ਮਿਲਿਅਨ ਤੋਂ ਵੱਧ ਕਿਸਾਨਾਂ, ਮਹਿਲਾਵਾਂ, ਗਰੀਬਾਂ ਲਈ ਸੀਧੇ ਨਕਦ ਰਾਸ਼ੀ ਮੁਹੱਈਆ ਕਰਾਈ।"

ਕੋਰੋਨਾ ਕਾਲ ਦੀਆਂ ਚੁਣੌਤੀਆਂ ਨੂੰ ਧਿਆਵ ਵਿੱਚ ਰੱਖਦੇ ਹੋਏ ਵਿੱਤ ਮੰਤਰੀ ਨੇ ਕਿਹਾ, "ਇਹ ਬਜਟ ਐਸੇ ਹਲਾਤਾਂ ਵਿੱਚ ਤਿਆਰ ਕੀਤਾ ਗਿਆ ਹੈ ਜੋ ਪਹਿਲਾਂ ਕਦੇ ਨਹੀਂ ਸੀ, 2020 ਵਿੱਚ ਅਸੀਂ ਕੋਵਿਡ-19 ਦੇ ਨਾਲ ਕੀ-ਕੀ ਵੇਖਿਆ ਉਸ ਦਾ ਕੋਈ ਉਦਾਹਰਣ ਨਹੀਂ।"

ਕੇਂਦਰ ਸਰਕਾਰ ਵੱਲੋਂ ਆਮ ਜਨਤਾ ਨੂੰ ਦਿੱਤੀ ਗਈ ਮਦਦ ਨੂੰ ਗਿਣਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ 2.76 ਲੱਖ ਕਰੋੜ ਰੁਪਏ ਦੀ ਪੀਐਮ ਗਰੀਬ ਕਲਿਆਣ ਯੋਜਨਾ ਐਲਾਨ ਕੀਤੀ, ਇਸ ਦੇ ਨਾਲ ਹੀ 800 ਮਿਲਿਅਨ ਲੋਕਾਂ ਦੇ ਲਈ ਮੁਫਦ ਭੋਜਨ ਦਿੱਤਾ ਗਿਆ।"