ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਦੇਸ਼  ਦਾ ਬਹੀ ਖਾਤਾ ਯਾਨੀ ਬਜਟ ਪੇਸ਼ ਕਰੇਗੀ। ਕੋਰੋਨਾ ਦੇ ਮਾਰ ਹੇਠ ਆਏ ਪੂਰੇ ਦੇਸ਼ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਕੋਰੋਨਾ ਕਾਲ ਵਿੱਚ ਬਾਹਰ ਆ ਰਹੇ ਭਾਰਤ ਦਾ ਇਹ ਪਹਿਲਾ ਬਜਟ ਹੈ। 2020-21 ਦੀ ਪਹਿਲੀ ਤਿਮਾਹੀ ਵਿੱਚ 23.7 ਫੀਸਦ ਹੇਠਾਂ ਡਿੱਗ ਗਈ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਰਥਿਕ ਸਰਵੇ ਆਇਆ ਹੈ। ਇਸ ਸਰਵੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਆਰਥਿਕਤਾ ਅਗਲੇ ਸਾਲ ਰਿਕਾਰਡ 11 ਫੀਸਦੀ ਨਾਲ ਵਧੇਗੀ।


ਭਾਰਤ ਦੀ ਆਰਥਿਕਤਾ ਖੇਤੀਬਾੜੀ ਦੇ ਜ਼ਰੀਏ ਬਹੁਤ ਸੁਧਾਰ ਕਰੇਗੀ
ਹਾਲਾਂਕਿ ਕੋਰੋਨਾ ਕਾਰਨ ਦੇਸ਼ ਦਾ ਉਦਯੋਗਿਕ ਅਤੇ ਸੇਵਾਵਾਂ ਦਾ ਖੇਤਰ ਮਾੜੇ ਸਮੇਂ ਵਿੱਚੋਂ ਲੰਘਿਆ, ਪਰ ਖੇਤੀਬਾੜੀ ਨੇ ਮੋਰਚਾ ਕਾਇਮ ਰੱਖਿਆ।ਸਰਕਾਰ ਦਾ ਕਹਿਣਾ ਹੈ ਕਿ 'ਪਿਛਲੇ ਸਾਲ, ਜੋ ਮੋਦੀ ਸਰਕਾਰ ਨੇ ਤਿੰਨ ਵੱਡੇ ਖੇਤੀਬਾੜੀ ਕਾਨੂੰਨ ਪਾਸ ਕੀਤੇ, ਜਿਸ ਨਾਲ 2021 ਵਿਚ ਖੇਤੀਬਾੜੀ ਵਿੱਚ 3.4% ਦਾ ਵਾਧਾ ਹੋਵੇਗਾ, ਜਿਸ ਕਾਰਨ ਭਾਰਤ ਦੀ ਆਰਥਿਕਤਾ ਵਿੱਚ ਭਾਰੀ ਸੁਧਾਰ ਹੋਏਗਾ।'

ਭਾਰਤ ਸਿਹਤ 'ਤੇ ਆਪਣੀ ਜੀਡੀਪੀ ਦਾ ਸਿਰਫ ਇਕ ਪ੍ਰਤੀਸ਼ਤ ਖਰਚ ਕਰਦਾ
ਸਿਹਤ ਸੰਭਾਲ ਖੇਤਰ ਵਿੱਚ ਧਿਆਨ ਕੇਂਦ੍ਰਤ ਕਰਕੇ ਭਾਰਤੀ ਆਰਥਿਕਤਾ ਦੀ ਸਿਹਤ ਬਿਹਤਰ ਹੋਵੇਗੀ, ਕਿਉਂਕਿ ਕੋਰੋਨਾ ਯੁੱਗ ਵਿੱਚ ਸਿਹਤ ਦੇਖਭਾਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤੇ ਭਾਰਤ ਦੀ ਮਾੜੀ ਸਿਹਤ ਸੰਭਾਲ ਵੀ ਉਜਾਗਰ ਹੋਈ।ਭਾਰਤ ਸਿਹਤ 'ਤੇ ਆਪਣੀ ਜੀਡੀਪੀ ਦਾ ਸਿਰਫ ਇੱਕ ਪ੍ਰਤੀਸ਼ਤ ਖਰਚ ਕਰਦਾ ਹੈ। ਇਸ ਕਾਰਨ, ਦੇਸ਼ ਦੇ ਆਮ ਲੋਕਾਂ 'ਤੇ ਸਿਹਤ ਦੀ ਕੀਮਤ ਬਹੁਤ ਜ਼ਿਆਦਾ ਹੈ।

ਇੱਕ ਅੰਕੜੇ ਅਨੁਸਾਰ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਜੇਬ ਵਿਚੋਂ 65 ਫੀਸਦ ਤਕ ਖਰਚ ਕਰਨਾ ਪੈਂਦਾ ਹੈ। ਜੇ ਭਾਰਤ ਸਰਕਾਰ ਇਸ ਬਜਟ ਵਿੱਚ ਇੱਕ ਪ੍ਰਤੀਸ਼ਤ ਜਾਂ 2 ਪ੍ਰਤੀਸ਼ਤ ਵਾਧਾ ਕਰਦੀ ਹੈ, ਤਾਂ ਲੋਕਾਂ ਦੀਆਂ ਜੇਬਾਂ ਵਿਚੋਂ ਖਰਚ ਕੀਤੀ ਗਈ ਰਕਮ ਅੱਧੇ ਰਹਿ ਜਾਵੇਗੀ। ਸਿਹਤ ਬਜਟ ਨੂੰ ਵਧਾਏ ਬਿਨਾਂ ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਦੇ ਜ਼ਰੀਏ ਜੋ ਹਾਸਿਲ ਕਰਨਾ ਚਾਹੁੰਦੇ ਹਨ ਉਸਨੂੰ ਪ੍ਰਾਪਤ ਕਰਨਾ ਮੁਸ਼ਕਲ ਹੈ।