ਗਿੱਪੀ ਗ੍ਰੇਵਾਲ ਦੀ ਆਉਣ ਵਾਲੀ ਫ਼ਿਲਮ ‘ਮੰਜੇ ਬਿਸਤਰੇ-2’ ਦਾਟ੍ਰੇਲਰ ਅੱਜ ਯਾਨੀ 16 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਜਿਸ ‘ਚ ਪੂਰੀ ਕਾਸਟ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦਾ ਟ੍ਰੇਲਰ ਕਾਫੀ ਕਾਮੇਡੀ ਨਾਲ ਭਰਪੂਰ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ‘ਮੰਜੇ ਬਿਸਤਰੇ-2’ ਦੇ ਟ੍ਰੇਲਰ ‘ਚ ਕਰਮਜੀਤ ਅਨਮੋਲ ਦੀ ਅਦਾਕਾਰੀ ਦੇਖਣ ਲਾਇਕ ਹੈ।

ਗਿੱਪੀ ਦੀ ਫ਼ਿਲਮ ਦੀ ਪਹਿਲੀ ਝਲਕ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ‘ਮੰਜੇ ਬਿਸਤਰੇ-2’ਦੇ ਟ੍ਰੇਲਰ ਤੋਂ ਪਹਿਲਾਂ ਇਸ ਦੇ ਦੋ ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।



ਇਸ ਫ਼ਿਲਮ ‘ਚ ਸਾਰੀ ਕਾਸਟ ਪਹਿਲੇ ਭਾਗ ਵਾਲੀ ਹੀ ਹੈ। ਜਿਨ੍ਹਾਂ ‘ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀਐਨ ਸ਼ਰਮਾ, ਰਾਣਾ ਰਣਬੀਰ ਅਤੇ ਸਰਦਾਰ ਸੋਹੀ ਸ਼ਾਮਲ ਹਨ। ਇਸ ਫ਼ਿਲਮ ਦਾ ਪ੍ਰੋਡਕਸ਼ਨ ਗਿੱਪੀ ਦੀ ਹੋਮ ਪ੍ਰੋਡਕਸ਼ਨ ਕੰਪਨੀ ਨੇ ਹੀ ਕੀਤਾ ਹੈ ਜਦੋਂ ਕਿ ਇਸ ਦੀ ਡਾਇਰੈਕਸ਼ਨ ਬਲਜੀਤ ਸਿੰਘ ਦਿਓ ਨੇ ਕੀਤੀ ਹੈ।

‘ਮੰਜੇ ਬਿਸਤਰੇ-2’ ਵੈਸਾਖੀ ਮੌਕੇ ਯਾਨੀ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਕੈਨੇਡਾ ‘ਚ ਹੋਈ ਹੈ। ਇਸ ਫ਼ਿਲਮ ਦਾ ਐਲਾਨ ‘ਮੰਜੇ ਬਿਸਤਰੇ ਦੀ ਕਾਮਯਾਬੀ ਤੋਂ ਬਾਅਦ ਹੀ ਕਰ ਦਿੱਤਾ ਗਿਆ ਸੀ।