ਮਾਮਲਾ ਚੀਨ ਦਾ ਹੈ ਜਿੱਥੇ ਪੈਨ ਨੇ ਆਪਣੀ ਪਤਨੀ ਜ਼ੋ ਦਾ ਲਵ ਟੈਸਟ ਲੈਣ ਦਾ ਇਰਾਦਾ ਬਣਾਇਆ। ਇਸ ਗੱਲ ਨੂੰ ਲੈ ਕੇ ਪਹਿਲਾਂ ਦੋਵਾਂ ‘ਚ ਬਹਿਸ ਹੋਈ। ਫੇਰ ਪੈਨ ਘਰ ਤੋਂ ਨਿੱਕਲ ਕੇ ਸ਼ਰਾਬ ਪੀਣ ਜਾਂਦਾ ਹੈ ਅਤੇ ਬਾਅਦ ਵਿੱਚ ਆਪਣੀ ਪਤਨੀ ਨੂੰ ਫੋਨ ਕਰਦਾ ਹੈ। ਗੱਲ ਇੰਨੀ ਵਧ ਜਾਂਦੀ ਹੈ ਕਿ ਉਹ ਨਸ਼ੇ ਦੀ ਹਾਲਤ ‘ਚ ਸੜਕ ਦੇ ਵਿਚਕਾਰ ਖੜ੍ਹਾ ਹੋ ਜਾਂਦਾ ਹੈ।
ਉਹ ਸੜਕ ਦੇ ਵਿਚਕਾਰ ਖੜ੍ਹਾ ਹੋ ਕੇ ਸਿਰਫ ਇਸ ਗੱਲ ਦੀ ਜਾਂਚ ਕਰਨਾ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਨੂੰ ਹਟਾਉਂਦੀ ਹੈ ਜਾਂ ਨਹੀਂ। ਜੇਕਰ ਉਸ ਦੀ ਪਤਨੀ ਉਸ ਨੂੰ ਰੋਡ ਤੋਂ ਹਟਾ ਲੈਂਦੀ ਹੈ ਤਾਂ ਉਹ ਉਸ ਨੂੰ ਪਿਆਰ ਕਰਦੀ ਹੈ ਜੇਕਰ ਨਹੀਂ ਹਟਾਉਂਦੀ ਤਾਂ ਉਹ ਉਸ ਨੂੰ ਪਿਆਰ ਨਹੀਂ ਕਰਦੀ, ਇਹ ਉਸ ਨੇ ਪਿਆਰ ਦੀ ਕਸੌਟੀ ਬਣਾਈ ਹੋਈ ਸੀ।
ਪਨਤੀ ਉਸ ਨੂੰ ਕਈ ਵਾਰ ਹਟਾਉਂਦੀ ਵੀ ਹੈ। ਪਰ ਸ਼ਰਾਬੀ ਪੈਨ ਹਰ ਵਾਰ ਸੜਕ ‘ਚ ਖੜ੍ਹਾ ਹੋ ਜਾਂਦਾ ਹੈ। ਇਸ ਦੌਰਾਨ ਕਈ ਗੱਡੀਆਂ ਤਾਂ ਉਸ ਦੇ ਸੱਜੇ-ਖੱਬੇ ਪਾਸਿਓਂ ਲੰਘ ਜਾਂਦੀਆਂ ਹਨ। ਪਰ ਇੱਕ ਕਾਰ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ।
ਹਸਪਤਾਲ ਜਾਣ ਤੋਂ ਬਾਅਦ ਪੈਨ ਨੇ ਪੁਲਿਸ ਨੂੰ ਖ਼ੁਦ ਕਿਹਾ, “ਮੈਂ ਦੇਖਣਾ ਚਾਹੁੰਦਾ ਸੀ ਕਿ ਮੇਰੀ ਪਤਨੀ ਮੈਨੂੰ ਰੋਕਦੀ ਹੈ ਜਾਂ ਨਹੀਂ। ਮੈਂ ਜਾਣਨਾ ਚਾਹੁੰਦਾ ਸੀ ਕਿ ਜੇਕਰ ਉਹ ਮੈਨੂੰ ਪਿਆਰ ਕਰਦੀ ਹੈ ਤਾਂ ਮੈਨੂੰ ਪਿੱਛੇ ਖਿੱਚ ਲਵੇਗੀ। ਪਰ ਮੇਰੀ ਕਾਰ ਨਾਲ ਟੱਕਰ ਹੋ ਗਈ ਅਤੇ ਹੁਣ ਮੈਂ ਜ਼ਖ਼ਮੀ ਹਾਂ। ਪੈਨ ਨੇ ਅੱਗੇ ਕਿਹਾ ਕਿ ਮੈਨੂੰ ਹੁਣ ਬੁਰਾ ਲੱਗ ਰਿਹਾ ਹੈ ਕਿ ਮੈਂ ਆਪਣੀ ਪਤਨੀ ਨੂੰ ਇਸ ਤਰ੍ਹਾਂ ਚੈੱਕ ਕਰਨਾ ਚਾਹਿਆ।