ਨਿਊਜ਼ੀਲੈਂਡ: ਇੱਥੇ ਦੇ ਕ੍ਰਾਈਸਟਚਰ ਦੀ ਅਲ-ਨੂਰ ਤੇ ਲਿਨਵੁਡ ਮਸਜ਼ਿਦ ‘ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ। ਇਹ ਹਮਲਾ ਦੁਪਹਿਰ ਦੀ ਨਮਾਜ਼ ਤੋਂ ਬਾਅਦ ਕੀਤਾ ਗਿਆ। ਇਸ ‘ਚ 49 ਲੋਕਾਂ ਦੇ ਮਾਰੇ ਗਏ ਤੇ 50 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਸੰਭਾਲਣ ‘ਚ ਲੱਗੇ ਹੋਏ ਹਾਂ ਪਰ ਖ਼ਤਰਾ ਬਣਿਆ ਹੋਇਆ ਹੈ।
ਹਮਲਾਵਰਾਂ ਦੀ ਭਾਲ ਅਜੇ ਜਾਰੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮਸਜ਼ਿਦ ਦੇ ਕੋਲ ਇੱਕ ਕਾਰ ਤੋਂ ਕਈ ਆਈਈਡੀ ਨੂੰ ਡਿਫਯੂਜ਼ ਕੀਤਾ। ਉਧਰ ਆਕਲੈਂਡ ਸਥਿਤੀ ਬ੍ਰਿਟੋਮਾਰਟ ਸਟੇਸ਼ਨ ‘ਚ ਵੀ ਇੱਕ ਬੰਬ ਡਿਫਿਊਜ਼ ਕੀਤਾ ਗਿਆ।