Mankirt Aulakh Brutally Trolled: ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਛਲੇ ਸਾਲ ਸੁਰਖੀਆਂ 'ਚ ਆਇਆ ਸੀ। ਭਾਵੇਂ ਉਸ ਨੂੰ ਕਲੀਨ ਚਿੱਟ ਵੀ ਮਿਲ ਗਈ ਸੀ, ਪਰ ਫਿਰ ਉਹ ਸਿੱਧੂ ਦੇ ਫੈਨਸ ਦੇ ਨਿਸ਼ਾਨੇ 'ਤੇ ਰਹਿੰਦਾ ਹੈ। 

Continues below advertisement


ਮਨਕੀਰਤ ਔਲਖ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਖੁਦ ਦੀ ਤਸਵੀਰ ਪਾਈ ਸੀ। ਪਰ ਉਸ ਨੂੰ ਬੁਰੀ ਤਰ੍ਹਾਂ ਟਰੋਲ ਹੋਣਾ ਪਿਆ। ਦਰਅਸਲ, ਗਾਇਕ ਦੀ ਫੋਟੋ 'ਚ ਕੋਈ ਖਰਾਬੀ ਨਹੀਂ ਸੀ। ਲੋਕਾਂ ਨੂੰ ਮਨਕੀਰਤ ਔਲਖ ਦੀ ਫੋਟੋ ਨਾਲ ਪਾਈ ਕੈਪਸ਼ਨ 'ਤੇ ਇਤਰਾਜ਼ ਹੈ। ਮਨਕੀਰਤ ਨੇ ਆਪਣੀ ਤਸਵੀਰ ਚ ਕੈਪਸ਼ਨ ਲਿਖੀ, 'ਮੈਂ ਲਿਮਟਡ ਐਡੀਸ਼ਨ ਹਾਂ, ਮੇਰੇ ਵਰਗਾ ਕਿਤੇ ਹੋਰ ਨਹੀਂ ਮਿਲਣਾ।' ਬੱਸ ਇਸੇ ਕੈਪਸ਼ਨ ਕਰਕੇ ਔਲਖ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ।









ਖਾਸ ਕਰਕੇ ਇਸ ਪੋਸਟ ਤੋਂ ਬਾਅਦ ਮਨਕੀਰਤ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਨਿਸ਼ਾਨੇ 'ਤੇ ਆ ਗਿਆ ਹੈ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਸਿੱਧੂ ਨੂੰ ਖਾ ਗਿਆ।' ਇੱਕ ਹੋਰ ਸ਼ਖਸ ਨੇ ਲਿਿਖਿਆ, 'ਬੰਦਾ ਤੂੰ ਠੀਕ ਆ, ਪਰ ...... ਵੀ ਆ। (ਇੱਥੇ ਉਸ ਨੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।)' ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, 'ਆਪਣਾ ਫੁੱਫੜ ਮਰਵਾਤਾ ਤੂੰ'।










ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਹਾਲ ਹੀ ;ਚ ਗਾਣਾ 'ਲੱਕੀ ਨੰਬਰ 7 ਰਿਲੀਜ਼ ਹੋਇਆ ਸੀ । ਇਹ ਗਾਣਾ ਮੈਡਲ ਫਿਲਮ ਦਾ ਹੈ। ਇਸ ਗਾਣੇ ਨੂੰ ਮਨਕੀਰਤ ਦੇ ਨਾਲ ਨਾਲ ਬਾਣੀ ਸੰਧੂ ਨੇ ਵੀ ਆਪਣੀ ਆਵਾਜ਼ ਦਿੱਤੀ ਹੈ । ਇਸ ਦੇ ਨਾਲ ਨਾਲ ਮਨਕੀਰਤ ਦੀ ਫਿਲਮ 'ਬਰਾਊਨ ਬੁਆਏਜ਼' ਵੀ ਰਿਲੀਜ਼ ਹੋਣ ਵਾਲੀ ਹੈ ।