Mankirt Aulakh Pranjal Dahiya Song Koka Out Now: ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਪਿਛਲੇ ਦਿਨਾਂ 'ਚ ਮਨਕੀਰਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਖੂਬ ਚਰਚਾ 'ਚ ਰਿਹਾ ਸੀ। ਉਹ ਇੱਕ ਤੋਂ ਬਾਅਦ ਇੱਕ 3 ਸੁੰਦਰ ਹਸੀਨਾਵਾਂ ਨਾਲ ਨਜ਼ਰ ਆਇਆ ਸੀ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਚਰਚਾ ਮਨਕੀਰਤ ਦੀ ਪ੍ਰਾਂਜਲ ਦਹੀਆ ਨਾਲ ਵੀਡੀਓ ਦੀ ਹੋਈ ਸੀ। 


ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਨਾਲ ਕੁੱਟਮਾਰ ਦੇ ਇਲਜ਼ਾਮ 'ਤੇ ਸਲਮਾਨ ਖਾਨ ਨੇ ਸਾਲਾਂ ਬਾਅਦ ਤੋੜੀ ਚੁੱਪੀ, ਬੋਲੇ- 'ਜੇ ਮਾਰਿਆ ਹੁੰਦਾ ਤਾਂ ਜ਼ਿੰਦਾ ਨਾ...'


ਹੁਣ ਫਿਰ ਤੋਂ ਮਨਕੀਰਤ ਔਲਖ ਤੇ ਪ੍ਰਾਂਜਲ ਦਹੀਆ ਦੀ ਜੋੜੀ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਦੋਵਾਂ ਦਾ ਨਵਾਂ ਗਾਣਾ 'ਕੋਕਾ' ਰਿਲੀਜ਼ ਹੋ ਚੁੱਕਿਆ ਹੈ। ਇਹ ਇੱਕ ਬਹੁਤ ਹੀ ਖੂਬਸੂਰਤ ਗੀਤ ਹੈ, ਜਿਸ ਦੇ ਬੋਲ ਵੀ ਕਾਫੀ ਵਧੀਆ ਤੇ ਕੈਚੀ ਹਨ। ਪਰ ਗੀਤ ਨਾਲੋਂ ਵੀ ਜ਼ਿਆਦਾ ਚਰਚਾ ਮਨਕੀਰਤ ਤੇ ਪ੍ਰਾਂਜਲ ਦੀਆਂ ਤਸਵੀਰਾਂ ਦੀ ਹੋ ਰਹੀ ਹੈ। ਦੋਵਾਂ ਦੀਆਂ ਤਸਵੀਰਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੀ ਕੈਮਿਸਟਰੀ ਵੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਮਨਕੀਰਤ ਔਲਖ ਦੀ ਪ੍ਰਾਂਜਲ ਦਹੀਆ ਨਾਲ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਪ੍ਰਾਂਜਲ ਔਲਖ ਦੇ ਘਰ ਨਜ਼ਰ ਆਈ ਸੀ। ਇਸ ਦੌਰਾਨ ਹਰਿਆਣਵੀ ਗਾਇਕਾ ਮਨਕੀਰਤ ਤੇ ਪੁੱਤਰ ਇਮਤਿਆਜ਼ ਔਲਖ ਦੇ ਨਾਲ ਵੀ ਸਮਾਂ ਬਤੀਰ ਕਰਦੀ ਨਜ਼ਰ ਆਈ ਸੀ। ਪ੍ਰਾਂਜਲ ਦਹੀਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਰਿਆਣਵੀ ਮਿਊਜ਼ਿਕ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗਾਣੇ ਦਿੱਤੇ ਹਨ। ਉਹ ਆਪਣੇ ਗਾਣੇ '52 ਗਜ ਕਾ ਦਾਮਨ' ਨਾਲ ਚਰਚਾ 'ਚ ਆਈ ਸੀ। ਇਹ ਗੀਤ ਜ਼ਬਰਦਸਤ ਹਿੱਟ ਹੋਇਆ ਸੀ। 


ਇਹ ਵੀ ਪੜ੍ਹੋ: 'ਟਾਈਗਰ 3' ਲਈ ਸਲਮਾਨ ਖਾਨ ਨੇ ਚਾਰਜ ਕੀਤੀ ਇੰਨੀਂ ਭਾਰੀ ਫੀਸ, ਸ਼ਾਹਰੁਖ ਨੂੰ ਦਿੱਤੀ ਟੱਕਰ, ਸੁਣ ਉੱਡ ਜਾਣਗੇ ਹੋਸ਼