Matthew Perry Death: ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਹੈ। TMZ ਨੇ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਮੈਥਿਊ ਦੀ ਮੌਤ ਹੌਟ ਟੱਬ ਵਿੱਚ ਡੁੱਬਣ ਕਾਰਨ ਹੋਈ। ਉਹ ਟੀਵੀ ਸਿਟਕਾਮ 'ਫ੍ਰੈਂਡਜ਼-ਲਾਈਕ ਅਸ' ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਜਿਸ ਵਿੱਚ ਉਸਨੇ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਇਆ ਸੀ। ਦੱਸ ਦੇਈਏ ਕਿ ਇਸ ਵਿਚਾਲੇ ਮੈਥਿਊ ਪੇਰੀ ਦਾ ਲਾਸਟ ਇੰਸਾਗ੍ਰਾਮ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਵੇਖ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ।
ਦਰਅਸਲ, ਮੈਥਿਊ ਪੇਰੀ ਨੇ ਆਪਣੇ ਆਖਰੀ ਪੋਸਟ ਵਿੱਚ ਵੀ ਗਰਮ ਪਾਣੀ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਪੋਸਟ ਵਿੱਚ ਪਾਣੀ ਦੀ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਓ, ਆਲੇ-ਦੁਆਲੇ ਘੁੰਮਦਾ ਗਰਮ ਪਾਣੀ ਤੁਹਾਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ? ਮੈਂ ਮੈਟਮੈਨ ਹਾਂ...
ਮੌਤ ਨਾਲ ਜੁੜੀ ਖੌਫਨਾਕ ਪੋਸਟ
ਇਸ ਪੋਸਟ ਨੂੰ ਪ੍ਰਸ਼ੰਸਕ ਅਦਾਕਾਰ ਦੀ ਮੌਤ ਨਾਲ ਜੋੜ ਰਹੇ ਹਨ। ਅਸਲ ਵਿੱਚ ਇਸ ਪੋਸਟ ਵਿੱਚ ਵੀ ਗਰਮ ਪਾਣੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਮੈਥਿਊ ਦੀ ਮੌਤ ਵੀ ਹੌਟ ਟੱਬ ਵਿੱਚ ਡੁੱਬਣ ਕਾਰਨ ਹੋਈ ਹੈ। ਮੈਥਿਊ ਦੀ ਮੌਤ ਨਾਲ ਜੁੜਿਆ ਪੋਸਟ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਅਦਾਕਾਰ ਦੀ ਇਹ ਪੋਸ ਸਿਰਫ ਇੱਕ ਇਤੇਫਾਕ ਹੈ ਜਾ ਖੌਫਨਾਕ ਸੱਚਾਈ ਇਸ ਨੇ ਹਰ ਕਿਸੇ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ।
'Friends' ਤੋਂ ਮਿਲੀ ਪ੍ਰਸਿੱਧੀ!
ਮੈਥਿਊਜ਼ 'ਬੇਵਰਲੀ ਹਿਲਸ 90210' ਅਤੇ 'ਏ ਨਾਈਟ ਇਨ ਦ ਲਾਈਫ ਆਫ ਜਿਮੀ ਰੀਅਰਡਨ' ਵਿੱਚ ਵੀ ਨਜ਼ਰ ਆਏ। ਪਰ ਉਸ ਨੂੰ ਅਸਲੀ ਪ੍ਰਸਿੱਧੀ ਟੀਵੀ ਸਿਟਕਾਮ 'ਫ੍ਰੈਂਡਜ਼' ਤੋਂ ਮਿਲੀ। ਇਹ ਸੀਰੀਜ਼ 22 ਸਤੰਬਰ 1994 ਨੂੰ ਸ਼ੁਰੂ ਹੋਈ ਸੀ ਜੋ ਕਿ 6 ਮਈ 2004 ਨੂੰ ਸਮਾਪਤ ਹੋਈ। ਇਸ ਦੌਰਾਨ Friends ਦੇ 236 ਐਪੀਸੋਡਾਂ ਵਾਲੇ ਦਸ ਸੀਜ਼ਨ ਟੈਲੀਕਾਸਟ ਕੀਤੇ ਗਏ ਸੀ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਜਿਸ ਵਿੱਚ ਫੂਲਜ਼ ਰਸ਼ ਇਨ, ਅਲਮੋਸਟ ਹੀਰੋਜ਼, ਦ ਹੋਲ ਨਾਇਨ ਯਾਰਡਸ, 17 ਅਗੇਨ ਅਤੇ ਦ ਰੌਨ ਕਲਾਰਕ ਸਟੋਰੀ ਸਮੇਤ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।