ਐਡਲਟ ਸਟਾਰ ਮੀਆ ਖਲੀਫਾ ਨੇ ਚੁੱਪ-ਚਪੀਤੇ ਕਰਾਇਆ ਵਿਆਹ? ਸਾਹਮਣੇ ਆਇਆ ਇਹ ਵੀਡੀਓ
ਏਬੀਪੀ ਸਾਂਝਾ | 21 Apr 2020 03:35 PM (IST)
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਆ ਨੇ ਰੌਬਰਟ ਨੂੰ ਆਪਣਾ ਪਤੀ ਕਿਹਾ ਹੈ। ਇਸ ਵੀਡੀਓ ‘ਚ ਉਹ ਲੌਕਡਾਊਨ ‘ਚ ਹੋ ਰਹੀ ਬੋਰੀਅਤ ਬਾਰੇ ਗੱਲ ਕਰ ਰਹੀ ਹੈ।
ਮੁੰਬਈ: ਲੌਕਡਾਊਨ ਕਾਰਨ ਐਡਲਟ ਸਟਾਰ ਨੇ ਆਪਣੇ ਵਿਆਹ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਲੱਗਦਾ ਹੈ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਰੌਬਰਟ ਸੈਂਡਬਰਗ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਹੈ। ਹਾਲ ਹੀ ‘ਚ ਮੀਆ ਖਲੀਫਾ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਸ ਦਾ ਬੁਆਏਫ੍ਰੈਂਡ ਵੀ ਦਿਖਾਈ ਦੇ ਰਿਹਾ ਹੈ। ਤੁਸੀਂ ਹੇਠਾਂ ਦਿੱਤੀ ਵੀਡੀਓ ‘ਚ ਦੇਖ ਸਕਦੇ ਹੋ ਕਿ ਮੀਆ ਖਲੀਫਾ ਨੇ ਵੀਡੀਓ ‘ਤੇ ਲਿਖਿਆ ਹੈ, ਮੇਰਾ ਪਤੀ ਜੋ ਇੱਕ ਮਹੱਤਵਪੂਰਨ ਸੇਵਾ ਨਾਲ ਜੁੜਿਆ ਹੋਇਆ ਹੈ, ਮੇਰੇ ਨਾਲ ਮਸਤੀ ਕਰ ਰਿਹਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਵਿਆਹ ਕਰ ਲਿਆ ਹੈ। ਦੱਸ ਦਈਏ ਕਿ ਮਿਆ ਖਲੀਫਾ ਇਸ ਸਾਲ ਜੂਨ ‘ਚ ਆਪਣੇ ਬੁਆਏਫਰੈਂਡ ਰੌਬਰਟ ਨਾਲ ਵਿਆਹ ਕਰਨ ਜਾ ਰਹੀ ਸੀ ਪਰ ਕੋਰੋਨਾਵਾਇਰਸ ਕਰਕੇ ਉਸ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਆਹ ਨੂੰ ਮੁਲਤਵੀ ਕਰਨ ਦੀ ਖ਼ਬਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਸੀ। ਹੁਣ ਲੱਗਦਾ ਹੈ ਕਿ ਉਸਨੇ ਵਿਆਹ ਕਰਵਾ ਲਿਆ ਹੈ। ਮੀਆ ਅਕਸਰ ਰੌਬਰਟ ਨਾਲ ਮਸਤੀ ਕਰਨ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੇਠਾਂ ਕੁਝ ਖਾਸ ਫੋਟੋਆਂ ਵੇਖੋ ...