ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਦੇਸ਼ ‘ਚ ਇੱਕ ਰਾਹਤ ਦੀ ਖ਼ਬਰ ਆਈ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।  ਹੁਣ ਤੱਕ 3252 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਚਲੇ ਗਏ ਹਨ। 3 ਅਪ੍ਰੈਲ ਨੂੰ ਦੇਸ਼ ‘ਚ ਕੋਰੋਨਾ ਤੋਂ ਵਾਪਸ ਆਉਣ ਵਾਲੇ ਲੋਕਾਂ ਦੀ ਦਰ 6.39% ਸੀ, ਜੋ 21 ਅਪ੍ਰੈਲ ਨੂੰ ਵਧ ਕੇ 17.48% ਹੋ ਗਈ ਹੈ। ਠੀਕ ਹੋਣ ਵਾਲੇ ਮਰੀਜ਼-ਕਿਵੇਂ ਵਧ ਰਹੇ ਹਨ?
ਤਰੀਕ  ਕੁੱਲ ਮਰੀਜ਼  ਠੀਕ ਹੋਏ ਮਰੀਜ਼  ਠੀਕ ਹੋਏ ਮਰੀਜ਼ਾਂ ਦਾ ਫੀਸਦ 
3 ਅਪ੍ਰੈਲ 2547 163 6.39%
6 ਅਪ੍ਰੈਲ 4281 319 7.45%
9 ਅਪ੍ਰੈਲ 5865 478 8.15%
12 ਅਪ੍ਰੈਲ 8447 765 9.05%
15 ਅਪ੍ਰੈਲ 11933 1344 11.26%
18 ਅਪ੍ਰੈਲ 14378 1992 13.85%
21 ਅਪ੍ਰੈਲ 18601 3252 17.48%
  ਪਿਛਲੇ ਇੱਕ ਹਫਤੇ ਦੌਰਾਨ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ ‘ਚ ਵੀ ਸੁਧਾਰ ਹੋਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਸੰਕਰਮਿਤ ਲੋਕਾਂ ਦੀ ਗਿਣਤੀ 3.4 ਦਿਨਾਂ ‘ਚ ਦੁੱਗਣੀ ਹੋ ਰਹੀ ਸੀ, ਜਦੋਂ ਕਿ ਹੁਣ 7.5 ਦਿਨਾਂ ‘ਚ ਮਰੀਜ਼ ਦੁਗਣੇ ਹੋ ਰਹੇ ਹਨ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਲੌਕਡਾਊਨ ਤੋਂ ਬਾਅਦ ਦੇਸ਼ ਦੇ 18 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਮਰੀਜ਼ਾਂ ਦੇ ਦੁੱਗਣੇ ਹੋਣ ਦੀ ਦਰ 19 ਅਪ੍ਰੈਲ ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਅਧਾਰ ‘ਤੇ ਰਾਸ਼ਟਰੀ ਔਸਤ ਨਾਲੋਂ ਕਿਤੇ ਵਧੀਆ ਰਹੀ ਹੈ।
ਇਹ ਵੀ ਪੜ੍ਹੋ :