ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਤੇ ਕੋਰੋਨਾ ਕਹਿਰ ਬਣ ਵਰ੍ਹ ਰਿਹਾ ਹੈ। ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਹਫਤੇ ਤੱਕ ਸਿਰਫ ਦੋ ਕੇਸ ਸੀ ਪਰ ਅਚਾਨਕ ਲਗਾਤਾਰ ਕੇਸ ਸਾਹਮਣੇ ਆਉਣ ਕਰਕੇ ਹੁਣ ਤੱਕ 31 ਮਾਮਲਿਆਂ ਨਾਲ ਪਟਿਆਲਾ ਵੀ ਹੌਸਸਪੌਟ ਬਣ ਗਿਆ ਹੈ। ਸੋਮਵਾਰ ਦੇਰ ਰਾਤ ਆਈਆਂ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਹੋਰ ਕਰੋਨਾ ਵਾਇਰਸ ਦੇ ਪੌਜ਼ੇਟਿਵ ਮਰੀਜ਼ ਸਾਹਮਣੇ ਆਏ। ਇਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 31 ਹੋ ਗਈ।
ਇਹ ਪੰਜ ਮਰੀਜ਼ ਰਾਜਪੁਰਾ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਦਾ ਡਾਕਟਰ ਵੀ ਹੈ ਜਦਕਿ ਪਹਿਲਾਂ ਤੋਂ ਹੀ ਪੌਜ਼ੇਟਿਵ ਰਾਜਪੁਰਾ ਦੀ ਬਜ਼ੁਰਗ ਮਹਿਲਾ ਦੀ ਨੂੰਹ ਤੇ ਔਰਤ ਦੇ ਮੁੰਡੇ ਦੇ ਤਿੰਨ ਦੋਸਤ ਵੀ ਸ਼ਾਮਲ ਹਨ। ਮਹਿਲਾ ਦੀ ਇਸ ਨੂੰਹ ਦਾ ਟੈਸਟ ਪਹਿਲਾਂ ਭਾਵੇਂ ਨੈਗੇਟਿਵ ਆਇਆ ਸੀ ਪਰ ਦੂਜੀ ਵਾਰੀ ਲਏ ਗਏ ਟੈਸਟ ਦੌਰਾਨ ਉਹ ਪੌਜੇਟਿਵ ਪਾਈ ਗਈ ਹੈ।
ਇਸ ਮਹਿਲਾ ਦੇ ਛੇ ਹੋਰ ਮੈਂਬਰ ਵੀ ਪਹਿਲਾਂ ਹੀ ਪੌਜੇਟਿਵ ਆ ਚੁੱਕੇ ਹਨ। ਇਸ ਮਗਰੋਂ ਸਿਹਤ ਵਿਭਾਗ ਨੇ ਇਨ੍ਹਾਂ ਪੰਜਾਂ ਮਰੀਜ਼ਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਹੈ। ਰਾਜਪੁਰਾ ਦੀ ਉਕਤ ਮਹਿਲਾ ਕਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਰਾਜਪੁਰਾ ਦੇ ਦੋ ਹਸਪਤਾਲਾਂ ਵਿੱਚ ਦਾਖ਼ਲ ਰਹੀ ਸੀ ਜਿਨ੍ਹਾਂ ਵਿੱਚੋਂ ਵੀ ਇੱਕ ਡਾਕਟਰ ਦੀ ਰਿਪੋਰਟ ਪੌਜ਼ੇਟਿਵ ਆਈ ਹੈ।
ਕੈਪਟਨ ਦੇ ਜ਼ਿਲ੍ਹੇ 'ਤੇ ਕੋਰੋਨਾ ਦਾ ਕਹਿਰ, ਪੰਜ ਹੋਰ ਕੇਸਾਂ ਨਾਲ ਬਣਿਆ ਹੌਟਸਪੋਟ
ਏਬੀਪੀ ਸਾਂਝਾ
Updated at:
21 Apr 2020 10:48 AM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਤੇ ਕੋਰੋਨਾ ਕਹਿਰ ਬਣ ਵਰ੍ਹ ਰਿਹਾ ਹੈ। ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਹਫਤੇ ਤੱਕ ਸਿਰਫ ਦੋ ਕੇਸ ਸੀ ਪਰ ਅਚਾਨਕ ਲਗਾਤਾਰ ਕੇਸ ਸਾਹਮਣੇ ਆਉਣ ਕਰਕੇ ਹੁਣ ਤੱਕ 31 ਮਾਮਲਿਆਂ ਨਾਲ ਪਟਿਆਲਾ ਵੀ ਹੌਸਸਪੌਟ ਬਣ ਗਿਆ ਹੈ। ਸੋਮਵਾਰ ਦੇਰ ਰਾਤ ਆਈਆਂ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਹੋਰ ਕਰੋਨਾ ਵਾਇਰਸ ਦੇ ਪੌਜ਼ੇਟਿਵ ਮਰੀਜ਼ ਸਾਹਮਣੇ ਆਏ। ਇਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 31 ਹੋ ਗਈ।
- - - - - - - - - Advertisement - - - - - - - - -