ਸੋਸ਼ਲ ਮੀਡੀਆ ‘ਤੇ ਗੁਹਾਰ ਲਗਾਉਣ ਤੋਂ ਬਾਅਦ ਰਾਜੇਸ਼ ਕਰੀਰ ਦੇ ਅਕਾਊਂਟ ‘ਚ ਪਹੁੰਚੇ ਲੱਖਾਂ ਰੁਪਏ

ਏਬੀਪੀ ਸਾਂਝਾ Updated at: 06 Jun 2020 12:33 PM (IST)

ਸੈਂਕੜੇ ਲੋਕਾਂ ਨੇ ਰਾਜੇਸ਼ ਕਰੀਰ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹੇ 'ਚ ਉਨ੍ਹਾਂ ਦੇ ਖਾਤੇ ਵਿੱਚ ਹੁਣ ਤੱਕ 12 ਲੱਖ ਰੁਪਏ ਜਮ੍ਹਾਂ ਹੋ ਚੁੱਕੇ ਹਨ।

NEXT PREV
ਮੁੰਬਈ: ਬਾਲੀਵੁੱਡ ਦੀਆਂ ਕਈ ਫਿਲਮਾਂ ਅਤੇ ਟੀਵੀ ਸ਼ੋਅ 'ਚ ਕੰਮ ਕਰ ਚੁੱਕੇ ਪਰ ਤਾਲਾਬੰਦੀ ਦੇ ਚੱਲਦਿਆਂ ਆਰਥਿਕ ਤੰਗੀ ਤੋਂ ਜੂਝ ਰਹੇ ਅਦਾਕਾਰ ਰਾਜੇਸ਼ ਕਰੀਰ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਅਪੀਲ ਕਰਦਿਆਂ ਆਪਣੇ ਬੈਂਕ ਖਾਤੇ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਸੀ।


ਸੈਂਕੜੇ ਲੋਕਾਂ ਨੇ ਉਨ੍ਹਾਂ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹੇ 'ਚ ਉਨ੍ਹਾਂ ਦੇ ਖਾਤੇ ਵਿੱਚ ਹੁਣ ਤੱਕ 12 ਲੱਖ ਰੁਪਏ ਜਮ੍ਹਾਂ ਹੋ ਚੁੱਕੇ ਹਨ।



ਤਿੰਨ ਦਿਨ ਪਹਿਲਾਂ ਇੱਕ ਵੀਡੀਓ ਸਾਂਝਾ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਲੋਕ ਉਨ੍ਹਾਂ ਦੇ ਅਕਾਉਂਟ ਵਿੱਚ ਹੋਰ ਪੈਸੇ ਨਾ ਭੇਜਣ ਕਿਉਂਕਿ ਉਨ੍ਹਾਂ ਨੂੰ ਲੋੜ ਤੋਂ ਵੱਧ ਪੈਸਾ ਮਿਲ ਗਿਆ ਹੈ, ਪਰ ਮਦਦ ਦਾ ਇਹ ਸਿਲਸਿਲਾ ਫਿਲਹਾਲ ਰੁਕਣ ਦਾ ਨਾਂ ਹੀ ਨੀ ਲੈ ਰਿਹਾ।

ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਰਾਜੇਸ਼ ਕਰੀਰ ਨੇ ਕਿਹਾ,

"ਮੈਂ ਨਹੀਂ ਜਾਣਦਾ ਕਿ ਇਨ੍ਹਾਂ ਸਾਰਿਆਂ ਲੋਕਾਂ ਦਾ ਧੰਨਵਾਦ ਕਿਵੇਂ ਕਰਨਾ। ਹਰ ਉਹ ਵਿਅਕਤੀ ਜੋ ਮੇਰੀ ਮਦਦ ਕਰ ਰਿਹਾ ਹੈ, ਮੇਰੀ ਪਤਨੀ ਅਤੇ ਮੇਰੀ ਪੁੱਤਰ ਲਈ ਰੱਬ ਬਣ ਕੇ ਆਇਆ ਹੈ।”-


ਰਾਜੇਸ਼ ਨੇ ਅੱਗੇ ਦੱਸਿਆ ਕਿ ਹੁਣ ਤੱਕ 250 ਤੋਂ ਵੱਧ ਲੋਕਾਂ ਨੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਹਨ। ਉਨ੍ਹਾਂ ਕਿਹਾ,

“ਆਪਣੀ ਸਥਿਤੀ ਅਨੁਸਾਰ ਲੋਕਾਂ ਨੇ 10, 50, 100 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਦੀ ਸਹਾਇਤਾ ਦਿੱਤੀ ਹੈ। ਲੋਕਾਂ ਨੇ ਨਾ ਸਿਰਫ ਸਾਰੇ ਦੇਸ਼ ਤੋਂ, ਬਲਕਿ ਚੀਨ, ਅਮਰੀਕਾ ਅਤੇ ਇਜ਼ਰਾਈਲ ਤੋਂ ਵੀ ਮੇਰੀ ਮਦਦ ਕੀਤੀ ਹੈ। ਪਤਾ ਨਹੀਂ ਮੈਂ ਇਨ੍ਹਾਂ ਲੋਕਾਂ ਦਾ ਅਹਿਸਾਨ ਕਿਵੇਂ ਚੁਕਾ ਪਾਵਾਂਗਾ।? "-


ਸੋਨੂੰ ਸੂਦ ਨੇ 170 ਤੋਂ ਵੱਧ ਪਰਵਾਸੀਆਂ ਨੂੰ ਜਹਾਜ਼ ਰਾਹੀਂ ਪਹੁੰਚਾਇਆ ਘਰ

ਰਾਜੇਸ਼ ਦੀ ਸੋਸ਼ਲ ਮੀਡੀਆ 'ਤੇ ਭਾਵੁਕ ਅਪੀਲ ਸੁਣਨ ਤੋਂ ਬਾਅਦ, ਅਦਾਕਾਰ ਸੋਨੂੰ ਸੂਦ ਨੇ ਉਸ ਨੂੰ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਸ ਭੇਜਣ ਦਾ ਵਾਅਦਾ ਕੀਤਾ ਹੈ, ਜਦਕਿ ਬੇਗੂਸਾਰਾਏ ਵਿੱਚ ਉਨ੍ਹਾਂ ਦੀ ਧੀ ਦੀ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਸ਼ਿਵੰਗੀ ਜੋਸ਼ੀ ਨੇ ਉਨ੍ਹਾਂ ਦੇ ਖਾਤੇ ਵਿੱਚ 10,000 ਰੁਪਏ ਟਰਾਂਸਫਰ ਕੀਤੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.