ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਇਲਾਜ ਲਈ ਜਿੱਥੇ ਦੁਨੀਆਂ ਭਰ ਦੇ ਵਿਗਿਆਨਕ ਜੁੱਟੇ ਹਨ ਉੱਥੇ ਹੀ ਭਾਰਤ ਵਰਗੇ ਮੁਲਕ 'ਚ ਇਸ ਬਾਬਤ ਅੰਧ ਵਿਸ਼ਵਾਸ ਦੀਆਂ ਖ਼ਬਰਾਂ ਹਨ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਪੜਰੌਨਾ ਸ਼ਹਿਰ 'ਚ ਔਰਤਾਂ ਖੇਤਾਂ 'ਚ ਖੜ੍ਹੀਆਂ ਹੋਕੇ 'ਕੋਰੋਨਾ ਮਾਈ' ਦੀ ਪੂਜਾ ਕਰ ਰਹੀਆਂ ਸਨ।


ਸ਼ੁੱਕਰਵਾਰ-ਸ਼ਨੀਵਾਰ ਦੀ ਸਵੇਰ ਚਾਰ ਵਜੇ ਤੋਂ ਮਹਿਲਾਵਾਂ ਖਾਲੀ ਖੇਤਾਂ ਦੇ ਨਾਲ ਜੂਨੀਅਰ ਹਾਈ ਸਕੂਲ ਤੇ ਡਿਗਰੀ ਕਾਲਜ ਦੇ ਖੇਡ ਮੈਦਾਨ 'ਚ ਇਕੱਠਾ ਹੋਣਾ ਸ਼ੁਰੂ ਹੋਈਆਂ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਕੋਰੋਨਾ ਮਾਈ ਦੀ ਪੂਜਾ ਕਰਦੀਆਂ ਹਨ। ਜ਼ਮੀਨ 'ਚ ਟੋਆ ਪੁੱਟ ਕੇ ਉਸ ਤੋਂ ਬਾਅਦ ਪਾਣੀ ਪਾਕੇ ਔਰਤਾਂ ਨੇ ਉਸ ਨੂੰ ਕੋਰੋਨਾ ਮਾਈ ਦਾ ਨਾਂਅ ਦੇ ਦਿੱਤਾ।


ਇਹ ਔਰਤਾਂ ਨਾਹ-ਧੋ ਕੇ ਨੌਂ ਲੱਡੂ, ਨਵ ਗੁੜਹਲ ਦਾ ਫੁੱਲ, ਨੌਂ ਰੰਗ, ਅਗਰਬੱਤੀਆਂ, ਕਪੂਰ ਤੇ ਲੋਟੇ 'ਚ ਜਲ ਲੈਕੇ ਘਰ ਤੋਂ ਬਾਹਰ ਕੋਰੋਨਾ ਮਹਾਮਾਰੀ ਨੂੰ ਲੈਕੇ ਕੋਰੋਨਾ ਮਾਈ ਦੀ ਪੂਜਾ ਕਰਨ ਪਹੁੰਚ ਗਈਆਂ। ਇਨ੍ਹਾਂ ਮਹਿਲਾਵਾਂ ਦਾ ਮੰਨਣਾ ਹੈ ਕਿ ਕੋਰੋਨਾ ਬਿਮਾਰੀ ਨਹੀਂ ਦੇਵੀ ਦੇ ਕ੍ਰੋਧ ਦਾ ਕਹਿਰ ਹੈ। ਇਸ ਤਰ੍ਹਾਂ ਪੂਜਾ ਤੋਂ ਖੁਸ਼ ਹੋਕੇ ਕੋਰੋਨਾ ਮਾਈ ਆਪਣਾ ਗੁੱਸਾ ਸ਼ਾਂਤ ਕਰ ਲਵੇਗੀ ਤੇ ਮਹਾਮਾਰੀ ਤੋਂ ਛੁਟਕਾਰਾ ਮਿਲੇਗਾ।


ਅਜਿਹੇ 'ਚ ਕੋਰੋਨਾ ਵਾਇਰਸ ਪ੍ਰਤੀ ਅੰਧ ਵਿਸ਼ਵਾਸ ਹੋਰ ਫੈਲਣ ਦਾ ਖਦਸ਼ਾ ਹੈ ਤੇ ਕਈ ਠੱਗ ਲੋਕ ਆਪਣਾ ਕਾਰੋਬਾਰਲ ਚਲਾਉਣਗੇ। ਭੋਲੇ-ਭਾਲੇ ਤੇ ਅਨਪੜ੍ਹ ਲੋਕਾਂ ਨੂੰ ਆਪਣੇ ਮਗਰ ਲਾਉਣਗੇ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਭਾਰਤ ਦੀ ਭਿਆਨਕ ਸਥਿਤੀ, ਦੁਨੀਆਂ ਭਰ ਦੇ ਪੀੜਤ ਦੇਸ਼ਾਂ 'ਚ ਛੇਵੇਂ ਸਥਾਨ 'ਤੇ ਪਹੁੰਚਿਆ


ਕੈਪਟਨ ਦਾ ਨਵਜੋਤ ਸਿੱਧੂ ਬਾਰੇ ਵੱਡਾ ਬਿਆਨ, ਸਿਆਸੀ ਹਲਕਿਆਂ 'ਚ ਛੇੜੀ ਚਰਚਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ