ਮੁੰਬਈ: ਅੱਜ ਇਸ ਮਹੀਨੇ ਦੀ ਮੋਸਟ ਅਵੇਟਿਡ ਫਿਲਮ ''ਮੀਮੀ'' ਰਿਲੀਜ਼ ਹੋਈ। ਫਿਲਮ ਓਟੀਟੀ ਪਲੇਟਫਾਰਮਸ ਨੈੱਟਫਲਿਕਸ ਅਤੇ ਜੀਓ ਸਿਨੇਮਾ 'ਤੇ 30 ਜੁਲਾਈ, 2021 ਨੂੰ ਰਿਲੀਜ਼ ਹੋਣ ਵਾਲੀ ਸੀ। ਪਰ ਪ੍ਰਸ਼ੰਸਕਾਂ ਨੂੰ ਹੈਰਾਨ ਕਰਦਿਆਂ ਫਿਲਮ ਨਿਰਧਾਰਤ ਮਿਤੀ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਹੈ। 


 


ਫਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ 'ਤੇ ਪੰਕਜ ਤ੍ਰਿਪਾਠੀ ਦੀ ਇਕ ਵੀਡੀਓ ਸਾਂਝੀ ਕੀਤੀ ਜਿਸ ਨਾਲ ਦਰਸ਼ਕਾਂ ਨੂੰ ਇਸਦੀ ਸ਼ੁਰੂਆਤੀ ਰਿਲੀਜ਼ ਅਤੇ ਇਸ ਦੇ ਪਿੱਛੇ ਦੇ ਕਾਰਨ ਬਾਰੇ ਜਾਣਕਾਰੀ ਦਿੱਤੀ ਗਈ। 



ਪੰਕਜ ਤ੍ਰਿਪਾਠੀ ਤੇ ਕ੍ਰਿਤੀ ਸੇਨਨ ਦੀ ਫ਼ਿਲਮ 'Mimi' 'ਚ ਇਮੋਸ਼ਨਜ਼ ਦੇ ਨਾਲ-ਨਾਲ ਕਾਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ। ਟ੍ਰੇਲਰ ਵੇਖ ਫ਼ਿਲਮ ਕਾਫੀ ਦਿਲਚਸਪ ਲਗ ਰਹੀ ਹੈ। ਇਹ ਫ਼ਿਲਮ ਕ੍ਰਿਤੀ ਸੇਨਨ ਦੇ ਕਿਰਦਾਰ ਦੇ ਇਰਦ-ਗਿਰਦ ਘੁੰਮੇਗੀ। 


 


ਫ਼ਿਲਮ 'ਚ ਕ੍ਰਿਤੀ ਸੇਨਨ ਪ੍ਰੇਗਨੈਂਟ ਔਰਤ ਦਾ ਕਿਰਦਾਰ ਕਰਦੀ ਦੇਖੀ ਜਾਏਗੀ। ਖਾਸ ਗੱਲ ਇਹ ਹੈ ਕਿ ਕ੍ਰਿਤੀ ਸੇਨਨ ਤੇ ਪੰਕਜ ਤ੍ਰਿਪਾਠੀ 'ਬਰੇਲੀ ਕਿ ਬਰਫੀ' ਤੋਂ ਬਾਅਦ ਇਸ ਫ਼ਿਲਮ 'ਚ ਤਹਲਕਾ ਮਚਾਉਣ ਆ ਰਹੇ ਹਨ। ਫ਼ਿਲਮ 'ਚ ਮਨੋਜ ਪਾਹਵਾ, ਸੁਪ੍ਰਿਯਾ ਪਾਠਕ, ਸਾਈ  ਤਮਹੰਕਾਰ ਵੀ ਨਜ਼ਰ ਆਉਣਗੇ।