ਇੰਫਾਲ: ਮਨੀਪੁਰ, ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਮਨੀਪੁਰ ਪੁਲਿਸ ਵਿਭਾਗ ਵਿੱਚ ਓਲੰਪਿਕ ਸਿਲਵਰ ਮੈਡਲਿਸਟ ਸਾਈਖੋਮ ਮੀਰਾਬਾਈ ਚਾਨੂ ਨੂੰ ਵਧੀਕ ਸੁਪਰਡੈਂਟ (ਖੇਡ) ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।


ਇਹ ਐਲਾਨ ਉਨ੍ਹਾਂ ਨੇ ਪੋਰਮਪੈਟ ਵਿਖੇ ਕ੍ਰਿਓਜੈਨਿਕ ਆਕਸੀਜਨ ਪਲਾਂਟ ਦੀ ਚੱਲ ਰਹੀ ਸਥਾਪਨਾ ਅਤੇ ਕਿਮਗੇਈ ਵਿਖੇ ਡੀਆਰਡੀਓ ਵਲੋਂ ਕੋਵਿਡ ਹਸਪਤਾਲ ਦੀ ਉਸਾਰੀ ਦੀ ਜਾਂਚ ਦੌਰਾਨ ਕੀਤਾ ਗਿਆ।




ਐਨ ਬੀਰੇਨ ਸਿੰਘ ਨੇ ਕਿਹਾ ਕਿ ਮੀਰਾਬਾਈ ਚਾਨੂ ਨੂੰ ਸਰਕਾਰ ਵਲੋਂ ਕੀਤੇ ਗਏ ਐਲਾਨੇ ਮੁਤਾਬਕ 1 ਕਰੋੜ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਓਲੰਪੀਅਨ ਜੂਡੋਕਾ ਲਿਕਮਬਮ ਸੁਸ਼ੀਲਾ ਦੇਵੀ ਨੂੰ ਕਾਂਸਟੇਬਲ ਦੇ ਅਹੁਦੇ ਤੋਂ ਸਬ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਜਾਏਗੀ।


ਉਨ੍ਹਾਂ ਕਿਹਾ ਕਿ ਸਾਰੇ ਭਾਗੀਦਾਰਾਂ ਨੂੰ ਹਰੇਕ ਨੂੰ 25 ਲੱਖ ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਸਰਕਾਰ ਨੇ ਜਲਦੀ ਹੀ ਰਾਜ ਵਿੱਚ ਵਿਸ਼ਵ ਪੱਧਰੀ ਵੇਟਲਿਫਟਿੰਗ ਅਕੈਡਮੀ ਸਥਾਪਤ ਕਰਨ ਦਾ ਫੈਸਲਾ ਲਿਆ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਓਲੰਪਿਕ ਦੇ ਵੇਟਲਿਫਟਿੰਗ ਈਵੈਂਟ ਦੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਜਿੱਤੇਰ ਇਤਿਹਾਸ ਰਚਿਆ ਪਰ ਉਨ੍ਹਾਂ ਦਾ ਇਹ ਚਾਂਦੀ ਦਾ ਤਮਗ਼ਾ ਹੁਣ ਗੋਲਡ ਮੈਡਲ ਭਾਵ ਸੋਨ ਤਮਗ਼ੇ ਵਿੱਚ ਵੀ ਬਦਲ ਸਕਦਾ ਹੈ। ਮੀਰਾਬਾਈ ਚਾਨੂ ਅੱਜ ਜਾਪਾਨ ਤੋਂ ਦਿੱਲੀ ਪਰਤ ਰਹੀ ਹੈ। ਦੂਜੇ ਪਾਸੇ, ਓਲੰਪਿਕ ਪ੍ਰਬੰਧਕਾਂ ਵਲੋਂ ਚੀਨ ਦੇ ਜਜਿਹੁ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡੋਪ ਟੈਸਟ ਲਈ ਦੁਬਾਰਾ ਤਿਆਰ ਰਹੇ। ਫਿਲਹਾਲ ਇਸ ਡੋਪ ਟੈਸਟ ਦੇ ਸਬੰਧ ਵਿੱਚ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ ਸੂਤਰਾਂ ਅਨੁਸਾਰ ਇਹ ਡੋਪ ਟੈਸਟ ਸਿਰਫ ਅੱਜ ਹੀ ਕੀਤਾ ਜਾ ਸਕਦਾ ਹੈ। 


ਇਹ ਵੀ ਪੜ੍ਹੋ: Amazon Prime Day Sale ਸ਼ੁਰੂ, ਸਮਾਰਟਫ਼ੋਨ, ਸਮਾਰਟ ਟੀਵੀ ਤੇ ਕਈ ਪ੍ਰੋਡਕਟਸ ’ਤੇ ਬੰਪਰ ਛੋਟ, ਹੁਣੇ ਲਓ ਲਾਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904