ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਤਸਵੀਰ ਨੂੰ ਮੀਰਾ ਦੇ ਫੋਲੋਅਰਸ ਖੂਬ ਪਸੰਦ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਮੀਰਾ ਨੇ ਕੋਈ ਫੋਟੋ ਸ਼ੇਅਰ ਕੀਤੀ ਹੈ ਉਹ ਅਕਸਰ ਆਪਣੇ ਦੋਵੇਂ ਬੱਚਿਆਂ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਫੋਟੋ ‘ਚ ਮਾਂ-ਪੁੱਤਰ ਦੋਵੇਂ ਸਨਸੈੱਟ ਨੂੰ ਐਂਜੁਆਏ ਕਰਦੇ ਨਜ਼ਰ ਆ ਰਹੇ ਹਨ।

ਮੀਰਾ ਰਾਜਪੁਤ ਨਾ ਤਾਂ ਸਟਾਰ ਹੈ ਅਤੇ ਨਾਲ ਹੀ ਕੋਈ ਐਕਟਰਸ ਪਰ ਫੇਰ ਵੀ ਸੋਸ਼ਲ ਮੀਡੀਆ ‘ਤੇ ਉਹ ਚੰਗੀ ਫੈਨ ਫੋਲੋਇੰਗ ਰੱਖਦੀ ਹੈ। ਮੀਰਾ ਦੀ ਤਸਵੀਰਾਂ ਵੀ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ। ਜ਼ੈਨ ਤੋਂ ਬਾਅਦ ਮੀਰਾ ਨੇ ਖੁਦ ਨੂੰ ਫੀਟ ਕਰਨ ਲਈ ਜਿੰੰਮ ‘ਚ ਖੂਬ ਮਹਿਨਤ ਕੀਤੀ ਸੀ। ਖ਼ਬਰਾਂ ਤਾਂ ਇਹ ਵੀ ਹਨ ਕਿ ਮੀਰਾ ਹੁਣ ਬਾਲੀਵੱੁਡ ‘ਚ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੁੰਦੀ ਹੈ।