ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ‘ਤੇ ਅਫਰਾ-ਤਫਰੀ ਦਾ ਮਾਹੌਲ ਹੈ, ਅੱਗ ਸਵੇਰੇ ਚਾਰ ਵੱਜੇ ਦੇ ਕਰੀਬ ਲੱਗੀ। ਇਸ ਅੱਗ ‘ਚ ਪਹਿਲਾਂ ਨੌ ਲੋਕਾਂ ਦੀ ਮੌਤ ਦੀ ਖ਼ਬਰ ਸੀ ਪਰ ਫਾਈਅਰ ਬ੍ਰਿਗੇਡ ਨੇ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਹੁਣ ਤਕ 25 ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਹੈ, ਸਰਚ ਆਪ੍ਰੇਸ਼ਨ ਜਾਰੀ ਹੈ। ਅੱਗ ਲੱਗਣ ਕਾਰਨ ਮੱਚੇ ਹੜਕੰਪ ‘ਚ ਤਿੰਨ ਲੋਕਾਂ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਹੀ ਛਾਲ ਮਾਰ ਦਿੱਤੀ। ਹਾਦਸੇ ‘ਚ ਜ਼ਖ਼ਮੀਆਂ ਨੂੰ ਲੇਡੀ ਹਾਰਡਿੰਗ ਅਤੇ ਰਾਮ ਮਨੋਹਰ ਲੋਹਿਆ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।
ਅੱਗ ਦੀ ਜਾਣਕਾਰੀ ਮਿਲਣ ਤੋਂ 15 ਮਿੰਟ ਬਾਅਦ ਹੀ ਫਾਈਅਰ ਬ੍ਰਿਗੇਡ ਦੀ ਗੱਡੀਆਂ ਮੌਕੇ ‘ਤੇ ਆ ਗਈਆਂ। ਉਧਰ ਹੋਟਲ ਦੇ ਮਾਲਿਕ ਨੇ ਫਾਈਅਰ ਬ੍ਰਿਗੇਡ ‘ਤੇ ਦੇਰੀ ਨਾਲ ਆਉਣ ਦਾ ਇਲਜ਼ਾਮ ਲਗਾਇਆ ਹੈ।