ਚੰਡੀਗੜ੍ਹ: ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਚੈਕ ਪੋਸਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਤਹਿਤ ਭਾਰਤ ਵਾਲੇ ਪਾਸਿਓਂ ਲਾਂਘੇ ਲਈ ਡੇਰਾ ਬਾਬਾ ਨਾਨਾਕ ਵਿੱਚ ਚੈੱਕ ਪੋਸਟ ਬਣਾਈ ਜਾਏਗੀ।
ਇਸ ਚੈੱਕ ਪੋਸਟ ਤੋਂ ਸ਼ਰਧਾਲੂਆਂ ਦਾ ਪਾਕਿਸਤਾਨ ਵਾਲੇ ਪਾਲੇ ਆਉਣਾ-ਜਾਣਾ ਹੋਇਆ ਕਰੇਗਾ। ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਦਿ ਗੈਜੇਟ ਆਫ ਇੰਡੀਆ ਨੋਟੀਫਿਕੇਸ਼ਨ ਮੁਤਾਬਕ ਭਾਰਤ/ਪਾਕਿਸਤਾਨ ਤੋਂ ਆਉਣ-ਜਾਣ ਲਈ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਲੈਂਡ ਚੈੱਕ ਪੋਸਟ ਨੂੰ ਪ੍ਰਵਾਨਤ ਇਮੀਗ੍ਰੇਸ਼ਨ ਜਾਂਚ ਪੋਸਟ ਵਜੋਂ ਨਿਯੁਕਤ ਕੀਤਾ ਗਿਆ ਹੈ।