ਲੰਦਨ: ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 2014 ਤੋਂ 2023 ਤਕ ਦਾ ਦਹਾਕਾ 150 ਸਾਲ ਦੇ ਰਿਕਾਰਡ ‘ਚ ਸਭ ਤੋਂ ਗਰਮ ਹੋ ਸਕਦਾ ਹੈ। ਇਸ ਦੇ ਨਾਲ ਹੀ ਅਜਿਹੀ ਉਮੀਦ ਵੀ ਹੈ ਕਿ ਅਗਲੇ ਪੰਜ ਸਾਲਾਂ ਲਈ ਧਰਤੀ ਦੀ ਸੱਤ੍ਹਾ ਦਾ ਆਲਮੀ ਔਸਤ ਤਾਪਮਾਨ ਉਦਯੋਗੀਕਰਨ ਨਾਲ ਪਹਿਲਾਂ ਦੇ ਤਾਪਮਾਨ ਤੋਂ ਇੱਕ ਡਿਗਰੀ ਸੈਲਸੀਅਸ ਉਪਰ ਰਹੇਗਾ।


ਬ੍ਰਿਟੇਨ ‘ਚ ਮੌਸਮ ਵਿਭਾਗ ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ‘ਚ ਵੱਖ-ਵੱਖ ਸਾਧਨਾਂ ਤੋਂ ਹਾਸਲ ਡਾਟਾ ਸ਼ਾਮਲ ਹੈ। ਇਸ ‘ਚ 2018 ਦੇ ਲਈ ਅਸਥਾਈ ਅੰਕੜਿਆਂ ਦਾ ਪ੍ਰਕਾਸ਼ਨ ਵੀ ਸ਼ਾਮਲ ਹੈ। ਸਾਲਾਨਾ ਆਲਮੀ ਔਸਤ ਤਾਪਮਾਨ ਦੇ ਰਿਕਾਰਡ ਸਾਲ 1850 ਦੇ ਸਮੇਂ ਤੋਂ ਉਪਲੱਬਧ ਹਨ।

ਇਸ ਬਾਰੇ ਐਡਮ ਸਕੇਫ ਨੇ ਕਿਹਾ, “2015 ਪਹਿਲਾ ਸਾਲ ਸੀ ਜਦੋਂ ਆਲਮੀ ਸਾਲਾਨਾ ਔਸਤ ਤਾਪਮਾਨ ਉਦਯੋਗੀਕਰਨ ਨਾਲ ਪਹਿਲਾਂ ਦੇ ਤਾਪਮਾਨ ਤੋਂ ਇੱਕ ਡਿਗਰੀ ਵਧ ਗਿਆ ਸੀ। ਇਸ ਤੋਂ ਬਾਅਦ ‘ਚ ਤਿੰਨ ਸਾਲ ‘ਚ ਤਾਪਮਾਨ ਇਸ ਪੱਧਰ ਦੇ ਕਰੀਬ ਰਿਹਾ।”

ਪਿਛਲੇ ਸਾਲ ਨੂੰ ਵਿਸ਼ਵ ‘ਚ ਚੌਥੇ ਗਰਮ ਸਾਲ ਵਜੋਂ ਦਰਜ ਕੀਤਾ ਗਿਆ ਸੀ। ਉਸ ਤੋਂ ਪਹਿਲਾਂ 2015, 2016 ਤੇ 2017, 169 ਸਾਲਾਂ ਦੇ ਰਿਕਾਰਡ ‘ਚ ਤਿੰਨ ਸਭ ਤੋਂ ਗਰਮ ਸਾਲ ਰਹੇ। ਜਲਵਾਯੂ ‘ਚ ਬਦਲਾਅ ਦੇ ਪ੍ਰਭਾਅ ਸੱਤ੍ਹਾ ਦੇ ਤਾਪਮਾਨ ਤਕ ਸੀਮਤ ਨਹੀਂ। ਇਸ ਦਾ ਗਰਮ ਹੋਣਾ ਕਈ ਤਰ੍ਹਾਂ ਤੋਂ ਨਜ਼ਰ ਆਉਂਦਾ ਹੈ ਜੋ ਜ਼ਮੀਨ, ਵਾਤਾਵਰਣ, ਮਹਾਸਾਗਰ ਤੇ ਬਰਫ ਦੀ ਪਰਤਾਂ ‘ਚ ਹੋ ਰਹੇ ਆਲਮੀ ਬਦਲਾਅ ਦੀ ਤਸਵੀਰਾਂ ਨੂੰ ਪੇਸ਼ ਕਰਦਾ ਹੈ।