ਮਿਸ ਪੂਜਾ ਨੇ ਅਮਰੀਕਾ 'ਚ ਲਾਇਆ ਕਿਸਾਨ ਏਕਤਾ ਦਾ ਨਾਅਰਾ
ਏਬੀਪੀ ਸਾਂਝਾ | 02 Feb 2021 12:01 PM (IST)
ਪੰਜਾਬੀ ਗਾਇਕਾ ਮਿਸ ਪੂਜਾ ਆਪਣੇ ਸ਼ੋਅਜ਼ ਲਈ ਦੇਸ਼ ਤੋਂ ਬਾਹਰ ਹੈ ਪਰ ਵਿਦੇਸ਼ ਵਿੱਚ ਵੀ ਮਿਸ ਪੂਜਾ ਨੇ ਕਿਸਾਨਾਂ ਦਾ ਸਮਰਥਨ ਜਾਰੀ ਰੱਖਿਆ ਹੈ।
ਚੰਡੀਗੜ੍ਹ: ਪੰਜਾਬੀ ਗਾਇਕਾ ਮਿਸ ਪੂਜਾ ਆਪਣੇ ਸ਼ੋਅਜ਼ ਲਈ ਦੇਸ਼ ਤੋਂ ਬਾਹਰ ਹੈ ਪਰ ਵਿਦੇਸ਼ ਵਿੱਚ ਵੀ ਮਿਸ ਪੂਜਾ ਨੇ ਕਿਸਾਨਾਂ ਦਾ ਸਮਰਥਨ ਜਾਰੀ ਰੱਖਿਆ ਹੈ। ਮਿਸ ਪੂਜਾ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਪੂਜਾ ਪ੍ਰਫੋਰਮੈਂਸ ਲਈ ਤਿਆਰ ਹੈ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਨਾਅਰਾ ਲਾਇਆ ਹੈ। ਕਿਸਾਨਾਂ ਦੇ ਅੰਦੋਲਨ 'ਚ ਸ਼ਾਮਲ ਹੋ ਕੇ ਕਈ ਕਲਾਕਾਰਾਂ ਨੇ ਲਗਾਤਾਰ ਕਿਸਾਨਾਂ ਦਾ ਹੌਸਲਾ ਵਧਾਇਆ ਹੈ ਤੇ ਜੋ ਇਸ ਅੰਦੋਲਨ ਤੋਂ ਦੂਰ ਬੈਠੇ ਹਨ। ਉਨ੍ਹਾਂ ਵੱਲੋਂ ਵੀ ਅੰਦੋਲਨ 'ਚ ਪੂਰਾ ਯੋਗਦਾਨ ਸੋਸ਼ਲ ਮੀਡਿਆ ਰਹੀ ਪਾਇਆ ਜਾ ਰਿਹਾ ਹੈ।