ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਹਨ। ਪੁਲਿਸ ਨੇ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਕੰਡਿਆਲੀਆਂ ਤਾਰਾਂ, ਬੈਰੀਕੇਡਸ ਅਤੇ ਬੌਲਡਰ ਲਗਾ ਕੇ ਕਿਲ੍ਹੇ ਬਣਾਏ ਹਨ। ਇੰਨਾ ਹੀ ਨਹੀਂ, ਪੁਲਿਸ ਨੇ ਕਿਸਾਨ ਅੰਦੋਲਨ ਵੱਲ ਜਾਣ ਵਾਲੇ ਸਾਰੇ ਰਾਹ ਸਖ਼ਤੀ ਨਾਲ ਬੰਦ ਕਰ ਦਿੱਤੀਆਂ ਹਨ।

ਗਾਜ਼ੀਪੁਰ ਸਰਹੱਦ ਦੇ ਫਲਾਈਓਵਰ ਦੇ ਉੱਪਰ ਅਤੇ ਹੇਠਾਂ ਦੋਵੇਂ ਰਸਤਿਆਂ ਨੂੰ ਕਿਲ੍ਹੇ ਵਿਚ ਤਬਦਿਲ ਕੀਤਾ ਗਿਆ ਹੈ। ਦਿੱਲੀ ਦੀ ਸਰਹੱਦ ‘ਤੇ ਦੇਸ਼ ਦੀ ਸਰਹੱਦ ਵਰਗੀਆਂ ਤਿਆਰੀਆਂ ਨੂੰ ਦੇਖਦਿਆਂ ਸਵਾਲ ਉੱਠਦਾ ਹੈ ਕਿ ਦਿੱਲੀ ਪੁਲਿਸ ਇੰਨੀ ਵੱਡੀ ਤਿਆਰੀ ਕਿਉਂ ਕਰ ਰਹੀ ਹੈ? ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਹਾਲਾਂਕਿ ਕਿਸਾਨ ਆਗੂ ਕਹਿੰਦੇ ਹਨ ਕਿ ਇਹ ਸਭ ਪ੍ਰਸ਼ਾਸਨ ਦਾ ਡਰ ਹੈ।

ਇਹ ਵੀ ਪੜ੍ਹੋਬਜਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਨੇ ਕਿਸਾਨ ਅੰਦੋਲਨ ਲਈ ਕਿਹਾ- ਸਰਕਾਰ ਗੱਲਬਾਤ ਲਈ ਤਿਆਰ

26 ਜਨਵਰੀ ਦੀ ਹਿੰਸਾ ਅਤੇ 29 ਜਨਵਰੀ ਨੂੰ ਕਿਸਾਨਾਂ 'ਤੇ ਹੋਏ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੇ ਦਿੱਲੀ ਵੱਲ ਆਉਣ ਵਾਲੀ ਥਾਂਵਾਂ ਨੂੰ ਰੋਕਣ ਲਈ ਪੂਰੀ ਤਾਕਤ ਲਗਾਈ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਨੇ ਵਿਰੋਧ ਦੀਆਂ ਥਾਂਵਾਂ ‘ਤੇ ਬਿਜਲੀ, ਪਾਣੀ ਅਤੇ ਪਖਾਨੇ ਹਟਾ ਦਿੱਤੇ ਹਨ। ਉਧਰ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਂਵਾਂ 'ਤੇ ਇੰਟਰਨੈਟ ਵੀ ਰੁਕ ਗਿਆ ਹੈ।

ਇਸ ਦੇ ਨਾਲ ਹੀ ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਕਿਸਾਨਾਂ ਦੀ ਲਹਿਰ ਨਾਲ ਜੁੜੇ ਕਈ ਟਵਿੱਟਰ ਅਕਾਉਂਟ ਵੀ ਬੰਦ ਕਰ ਦਿੱਤੇ ਹਨ ਅਤੇ ਅੰਦੋਲਨ ਨਾਲ ਜੁੜੇ ਕਈ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗਾਇਬ ਹਨ। ਸੋਮਵਾਰ ਨੂੰ ਤਕਰੀਬਨ 250 ਟਵਿੱਟਰ ਅਕਾਊਂਟ ਨੂੰ ਆਈਟੀ ਮੰਤਰਾਲੇ ਨੇ ਇਹ ਕਹਿੰਦੇ ਹੋਏ ਰੋਕ ਦਿੱਤਾ ਕਿ ਇਹ ਨਕਲੀ ਅਤੇ ਮਾਹੌਲ ਨੂੰ ਵਿਗਾੜਣ ਵਾਲੇ ਟਵੀਟ ਕਰਦੇ ਹਨ। ਇਸ ਵਿੱਚ ਕਿਸਾਨ ਏਕਤਾ ਮੋਰਚੇ ਦਾ ਅਕਾਊਂਟ ਵੀ ਸੀ, ਹਾਲਾਂਕਿ ਬਾਅਦ ਵਿੱਚ ਇਸਨੂੰ ਮੁੜ ਬਹਾਲ ਕਰ ਦਿੱਤਾ ਗਿਆ।

ਉਧਰ ਸਰਕਾਰ ਵਲੋਂ ਇੰਟਰਨੈਟ ਬੰਦ ਕੀਤੇ ਜਾਣ ਮਗਰੋਂ ਕਿਸਾਨਾਂ ਨੇ ਰਵਾਇਤੀ ਢੰਗਾਂ ਅਤੇ ਲਾਊਡ ਸਪੀਕਰਾਂ ਦਾ ਸਹਾਰਾ ਲੈ ਕੇ ਪਿੰਡਾਂ ਵਿਚ ਮਹਾਂਪੰਚਾਇਤਾਂ ਸੱਦੀਆਂ। ਇਸ ਦੇ ਨਾਲ ਹੀ ਕਿਸਾਨ ਸੰਯੂਕਤ ਮੋਰਚਾ ਨੇ ਸੋਮਵਾਰ ਨੂੰ ਸਿੰਘੂ ਸਰਹੱਦ 'ਤੇ ਇੱਕ ਬੈਠਕ ਕੀਤੀ ਹੈ, ਜਿਸ ਵਿੱਚ ਫਰਵਰੀ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ।

ਇਹ ਵੀ ਪੜ੍ਹੋਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਹੋ ਸਕਦਾ ਹੰਗਾਮਾ, ਰਾਜ ਸਭਾ ਦੇ ਤਿੰਨ ਸਾਂਸਦਾਂ ਦਾ ਮੁਲਤਵੀ ਮਤਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904