ਤਿਰੂਵਨੰਤਪੁਰਮ: ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੇ ਸੋਮਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਦੱਖਣੀ ਏਅਰ ਕਮਾਂਡ ਦੇ ਚੀਫ ਦਾ ਅਹੁਦਾ ਸੰਭਾਲਿਆ ਹੈ। ਇੱਕ ਰਿਪੋਰਟ ਵਿਚ ਕਿਹਾ ਗਿਆ ਕਿ ਏਅਰ ਮਾਰਸ਼ਲ ਸਿੰਘ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ ਜਦੋਂ ਉਸਨੇ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ। ਦੱਸ ਦਈਏ ਕਿ ਏਅਰ ਮਾਰਸ਼ਲ ਸਿੰਘ 29 ਦਸੰਬਰ 1982 ਨੂੰ ਹੈਲੀਕਾਪਟਰ ਪਾਇਲਟ ਵਜੋਂ ਭਾਰਤੀ ਹਵਾਈ ਸੈਨਾ ਦੀ ਉਡਾਣ ਸ਼ਾਖਾ ਵਿੱਚ ਸ਼ਾਮਲ ਹੋਏ ਸੀ।
ਇਸ ਤੋਂ ਪਹਿਲਾਂ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੇ 1 ਨਵੰਬਰ 2019 ਨੂੰ ਏਅਰ ਫੋਰਸ ਦੇ ਮੁੱਖ ਦਫ਼ਤਰ ਵਿਖੇ ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) ਦਾ ਅਹੁਦਾ ਸੰਭਾਲਿਆ ਸੀ। ਲਗਪਗ ਚਾਲੀ ਸਾਲਾਂ ਦੇ ਕੈਰੀਅਰ ਵਿੱਚ ਏਅਰ ਅਫਸਰ ਨੇ ਕਈ ਕਿਸਮਾਂ ਦੇ ਹੈਲੀਕਾਪਟਰ ਅਤੇ ਸਿਖਲਾਈ ਦੇ ਜਹਾਜ਼ ਉਡਾਏ ਹਨ।
ਇਸ ਦੇ ਨਾਲ ਹੀ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਵਿਆਪਕ ਸਿਖਲਾਈ ਨਾਲ ਜੁੜੇ ਤਜ਼ਰਬੇ ਨਾਲ ਉਹ ਸਿਖਿਅਤ ਫਲਾਇੰਗ ਇੰਸਟ੍ਰਕਟਰ ਵੀ ਹਨ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਹ ਕਈ ਮਹੱਤਵਪੂਰਨ ਅਹੁਦਿਆਂ 'ਤੇ ਵੀ ਤਾਇਨਾਤ ਰਹੇ। ਉਨ੍ਹਾਂ ਨੂੰ ਇੱਕ ਕਾਰਜਸ਼ੀਲ ਹੈਲੀਕਾਪਟਰ ਯੂਨਿਟ ਦਾ ਕਮਾਂਡਿੰਗ ਅਧਿਕਾਰੀ ਵੀ ਬਣਾਇਆ ਜਾ ਚੁੱਕਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਏਅਰ ਮਾਰਸ਼ਲ ਮਨਵੇਂਦਰ ਸਿੰਘ ਨੇ ਸੰਭਾਲਿਆ ਦੱਖਣੀ ਏਅਰ ਕਮਾਂਡ ਦੇ ਚੀਫ ਦਾ ਅਹੁਦਾ
ਏਬੀਪੀ ਸਾਂਝਾ
Updated at:
02 Feb 2021 07:02 AM (IST)
ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੂੰ ਭਾਰਤੀ ਹਵਾਈ ਸੈਨਾ ਵਿਚ ਦੱਖਣੀ ਏਅਰ ਕਮਾਂਡ ਦੇ ਮੁੱਖੀ ਦਾ ਚਾਰਜ ਦਿੱਤਾ ਗਿਆ ਹੈ। ਮਨਵੇਂਦਰ ਸਿੰਘ ਕੋਲ 6600 ਘੰਟਿਆਂ ਤੋਂ ਵੱਧ ਉਡਾਣ ਦਾ ਤਜ਼ਰਬਾ ਹੈ।
- - - - - - - - - Advertisement - - - - - - - - -