ਮੁੰਬਈ: ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕਰ ਚੁੱਕੀ ਬਾਲੀਵੁੱਡ ਦੀ ਦਿਲਬਰ ਐਕਟਰਸ ਸੁਸ਼ਮਿਤਾ ਸੇਨ ਅੱਜ ਆਪਣਾ 43ਵਾਂ ਜਨਮ ਦਿਨ ਮਨਾ ਰਹੀ ਹੈ। ਬੇਸ਼ੱਕ ਅੱਜ ਸੁਸ਼ਮਿਤਾ ਫ਼ਿਲਮਾਂ ‘ਚ ਐਕਟਿਵ ਨਹੀਂ ਪਰ ਉਸ ਦੀ ਖੂਬਸੂਰਤੀ ਤੇ ਫਿਟਨੈੱਸ ਲੋਕਾਂ ਦੇ ਦਿਲਾਂ ‘ਚ ਅਜੇ ਵੀ ਰਾਜ਼ ਕਰਦੀ ਹੈ। ਸੁਸ਼ਮਿਤਾ ਅੱਜ ਵੀ ਬੇਹੱਦ ਫਿੱਟ ਹੈ ਤੇ ਨਵੀਆਂ ਅਦਾਕਾਰਾਵਾਂ ਨੂੰ ਮਾਤ ਪਾਉਂਦੀ ਹੈ।


ਉਸ ਦੀ ਇਸ ਫਿਟਨੈੱਸ ਦਾ ਰਾਜ਼ ਉਸ ਦਾ ਰੋਜ਼ਾਨਾ ਵਰਕਆਊਟ ਹੈ ਜਿਸ ਨੂੰ ਉਹ ਕਿਸੇ ਵੀ ਹਾਲ ‘ਚ ਕਦੇ ਵੀ ਮਿਸ ਨਹੀਂ ਕਰਦੀ। ਉਸ ਦੀ ਫਿਟਨੈੱਸ ਹੀ ਸੁਸ਼ਮਿਤਾ ਦਾ ਪਹਿਲਾ ਪਿਆਰ ਹੈ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਆਏ ਦਿਨ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੀ ਰਹਿੰਦੀ ਹੈ।


ਸਿਰਫ ਸੁਸ਼ਮਿਤਾ ਹੀ ਨਹੀਂ ਉਸ ਦੀਆਂ ਗੋਦ ਲਈਆਂ ਦੋਨੋਂ ਧੀਆਂ ਵੀ ਉਸ ਦੀ ਤਰ੍ਹਾਂ ਹੀ ਐਕਸਰਸਾਇਜ਼ ਕਰਦੀਆਂ ਹਨ। ਉਹ ਆਪਣਾ ਵਰਕਆਊਟ ਪਲਾਨ ਵੀ ਹਰ ਹਫਤੇ ਬਦਲਦੀ ਹੈ। ਇਸ ਤੋਂ ਇਲਾਵਾ ਖੁਦ ਨੂੰ ਫਿੱਟ ਰੱਖਣ ਲਈ ਉਹ ਯੋਗਾ, ਡਾਂਸ ਤੇ ਸਵੀਮਿੰਗ ਵੀ ਕਰਦੀ ਹੈ।


ਇਸ ਦੇ ਨਾਲ ਅੱਜਕਲ੍ਹ ਸੁਸ਼ਮਿਤਾ ਸੇਨ ਆਪਣੇ ਤੇ ਮਾਡਲ ਰੋਹਮਨ ਸ਼ੋਲ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ ‘ਚ ਹੈ। ਰੋਹਮਨ, ਸੁਸ਼ ਤੋਂ 13 ਸਾਲ ਛੋਟਾ ਹੈ ਜਿਸ ਦਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਰੋਹਮਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸਸ਼ਮਿਤਾ ਨੂੰ ਜਨਮ ਦਿਨ ਦੀ ਵਧਾਈ ਇੱਕ ਖੂਬਰਸੂਰਤ ਤਸਵੀਰ ਸ਼ੇਅਰ ਕਰ ਕੇ ਦਿੱਤੀ। ਇਸ ਦੇ ਨਾਲ ਉਸ ਨੇ ਇੱਕ ਪਿਆਰ ਭਰਿਆ ਬੇਹੱਦ ਖਾਸ ਮੈਸੇਜ ਲਿਖ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।