Genelia D'souza Comeback: ਬਾਲੀਵੁੱਡ ਅਦਾਕਾਰਾ ਜੇਨੇਲੀਆ ਡਿਸੂਜ਼ਾ (Genelia D'souza) ਲੰਬੇ ਸਮੇਂ ਬਾਅਦ ਅਦਾਕਾਰੀ ਦੀ ਦੁਨੀਆ 'ਚ ਵਾਪਸੀ ਕਰਨ ਜਾ ਰਹੀ ਹੈ। ਜੇਨੇਲੀਆ ਕਰੀਬ 10 ਸਾਲਾਂ ਬਾਅਦ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਉਹ ਆਖਰੀ ਵਾਰ ਰਿਤੇਸ਼ ਦੇਸ਼ਮੁਖ (Riteish Deshmukh) ਨਾਲ ਫਿਲਮ 'ਤੇਰੇ ਨਾਲ ਲਵ ਹੋ ਗਿਆ' (Tere Naal Love Ho Gaya) 'ਚ ਨਜ਼ਰ ਆਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਫਿਲਮਾਂ 'ਚ ਕੰਮ ਕੀਤਾ ਪਰ ਇਸ 'ਚ ਉਨ੍ਹਾਂ ਦਾ ਕੈਮਿਓ ਸੀ। ਹੁਣ ਜੇਨੇਲੀਆ ਇਕ ਵਾਰ ਫਿਰ ਰਿਤੇਸ਼ ਨਾਲ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਨੇ ਆਪਣੀ ਫਿਲਮ ਮਿਸਟਰ ਮੰਮੀ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਫਿਲਮ 'ਚ ਰਿਤੇਸ਼ ਤੇ ਜੇਨੇਲੀਆ ਦੋਵੇਂ ਗਰਭਵਤੀ ਨਜ਼ਰ ਆਉਣ ਵਾਲੇ ਹਨ। ਇਹ ਇੱਕ ਕਾਮੇਡੀ ਡਰਾਮਾ ਫਿਲਮ ਹੈ।
ਜੇਨੇਲੀਆ ਨੇ ਫਿਲਮ ਦੀ ਫਰਸਟ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪੋਸਟਰ ਵਿੱਚ ਰਿਤੇਸ਼ ਅਤੇ ਜੇਨੇਲੀਆ ਦੋਵੇਂ ਪ੍ਰੈਗਨੈਂਟ ਨਜ਼ਰ ਆ ਰਹੇ ਹਨ। ਜੇਨੇਲੀਆ ਮੁਸਕਰਾ ਰਹੀ ਹੈ ਅਤੇ ਰਿਤੇਸ਼ ਪਰੇਸ਼ਾਨ ਨਜ਼ਰ ਆ ਰਹੇ ਹਨ। ਫਰਸਟ ਲੁੱਕ ਨੂੰ ਸਾਂਝਾ ਕਰਦਿਆਂ ਜੇਨੇਲੀਆ ਨੇ ਲਿਖਿਆ - ਇੱਕ ਟਵਿਸਟਡ ਹਾਸੇ ਦੀ ਰਾਈਡ ਅਤੇ ਕਹਾਣੀ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ। ਤੁਸੀਂ ਦਿਲ ਨਾਲ ਹੱਸਣ ਲਈ ਤਿਆਰ ਹੋ ਜਾਓ, ਤੁਹਾਡਾ ਢਿੱਡ ਦੁਖਣ ਵਾਲਾ ਹੈ।
ਪ੍ਰਸ਼ੰਸਕ ਫੈਨਜ਼ ਜੇਨੇਲੀਆ ਦੀ ਇਸ ਪੋਸਟ 'ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਉਹ ਪੋਸਟ 'ਤੇ ਟਿੱਪਣੀ ਕਰਕੇ ਰਿਲੀਜ਼ ਡੇਟ ਬਾਰੇ ਪੁੱਛ ਰਹੇ ਹਨ। ਇੰਨਾ ਹੀ ਨਹੀਂ ਪ੍ਰਸ਼ੰਸਕ ਜੇਨੇਲੀਆ ਅਤੇ ਰਿਤੇਸ਼ ਨੂੰ ਇੱਕ ਵਾਰ ਫਿਰ ਇਕੱਠੇ ਦੇਖ ਕੇ ਕਾਫੀ ਖੁਸ਼ ਹਨ। ਇਸ ਫਿਲਮ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ।
ਇਹ ਕਹਾਣੀ ਹੋਵੇਗੀ
ਮਿਸਟਰ ਮੰਮੀ ਕਾਮੇਡੀ ਡਰਾਮੇ ਦੀ ਪੰਚ ਲਾਈਨ ਲੋਕਾਂ ਨੂੰ ਹਸਾਵੇਗੀ ਤੇ ਇਸਦਾ ਕਾਮਿਕ ਟਾਈਮਿੰਗ ਦੇਖਣ ਯੋਗ ਹੋਵੇਗਾ। ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਜੋੜੇ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਵਿਚਾਰਧਾਰਾ ਬੱਚਿਆਂ ਦੀ ਗੱਲ ਕਰੀਏ ਤਾਂ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਹੈ ਪਰ ਕਿਸਮਤ ਨੇ ਇਨ੍ਹਾਂ ਚਾਇਲਡਹੁਡ ਸਵੀਟਹਾਰਟ ਲਈ ਕਾਮੇਡੀ, ਡਰਾਮੇ, ਖੁਲਾਸੇ ਅਤੇ ਅਹਿਸਾਸਾਂ ਦੀ ਇੱਕ ਉਚੀ-ਨੀਵੀਂ ਸਵਾਰੀ ਨਾਲ ਕੁਝ ਹੋਰ ਯੋਜਨਾ ਬਣਾਈ ਹੈ!
ਮਰਾਠੀ ਫਿਲਮ 'ਚ ਵੀ ਨਜ਼ਰ ਆਵੇਗੀ
ਤੁਹਾਨੂੰ ਦੱਸ ਦੇਈਏ ਕਿ ਜੇਨੇਲੀਆ ਮਰਾਠੀ ਫਿਲਮ ਵੇਦ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਸੀ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਨਿਰਦੇਸ਼ਨ ਰਿਤੇਸ਼ ਦੇਸ਼ਮੁਖ ਕਰ ਰਹੇ ਹਨ। ਜੇਨੇਲੀਆ ਦੀ ਵਾਪਸੀ ਦੇ ਨਾਲ, ਇਹ ਵੀ ਰਿਤੇਸ਼ ਦਾ ਨਿਰਦੇਸ਼ਨ ਵਿੱਚ ਡੈਬਿਊ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904