Mithun Chakraborty Health: ਮਿਥੁਨ ਚੱਕਰਵਰਤੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ। ਅਪੋਲੋ ਹਸਪਤਾਲ ਨੇ ਅਦਾਕਾਰ ਦੀ ਸਿਹਤ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ ਮਿਥੁਨ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ।

Continues below advertisement

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੋਂ 25 ਕਰੋੜ ਰਿਸ਼ਵਤ ਮੰਗਣ 'ਤੇ ਫਸੇ ਸਮੀਰ ਵਾਨਖੇੜੇ, ਈਡੀ ਨੇ ਦਰਜ ਕੀਤਾ ਭ੍ਰਿਸ਼ਟਾਚਾਰ ਦਾ ਮਾਮਲਾ, ਸ਼ਾਹਰੁਖ ਵੀ ਰਾਡਾਰ 'ਤੇ?

ਅਪੋਲੋ ਹਸਪਤਾਲ ਵਲੋਂ ਜਾਰੀ ਬਿਆਨ 'ਚ ਲਿਖਿਆ ਗਿਆ ਹੈ- 'ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਾ ਸ਼੍ਰੀ ਮਿਥੁਨ ਚੱਕਰਵਰਤੀ (73) ਨੂੰ ਸੱਜੇ ਉਪਰਲੇ ਅਤੇ ਹੇਠਲੇ ਅੰਗਾਂ 'ਚ ਕਮਜ਼ੋਰੀ ਦੀ ਸ਼ਿਕਾਇਤ ਦੇ ਨਾਲ ਸਵੇਰੇ 9.40 ਵਜੇ ਅਪੋਲੋ ਮਲਟੀਸਪੈਸ਼ਲਿਟੀ ਹਸਪਤਾਲ, ਕੋਲਕਾਤਾ ਦੇ ਐਮਰਜੈਂਸੀ ਵਿਭਾਗ 'ਚ ਲਿਆਂਦਾ ਗਿਆ। ਉਨ੍ਹਾਂ ਦੇ ਦਿਮਾਗ ਦਾ ਐਮਆਰਆਈ, ਜ਼ਰੂਰੀ ਲੈਬਾਰਟਰੀ ਅਤੇ ਰੇਡੀਓਲੋਜੀ ਟੈਸਟ ਕੀਤੇ ਗਏ ਹਨ।

Continues below advertisement

ਹੁਣ ਕਿਵੇਂ ਹੈ ਮਿਥੁਨ ਦੀ ਹਾਲਤ?ਬਿਆਨ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਮਿਥੁਨ ਦੇ ਦਿਮਾਗ ਵਿੱਚ ਇਸਕੇਮਿਕ ਸੇਰੇਬਰੋਵੈਸਕੁਲਰ ਸਟ੍ਰੋਕ ਦਾ ਪਤਾ ਲਗਾਇਆ ਗਿਆ ਹੈ। ਫਿਲਹਾਲ ਅਭਿਨੇਤਾ ਪੂਰੀ ਤਰ੍ਹਾਂ ਚੇਤੰਨ, ਸਿਹਤਮੰਦ ਹੈ ਅਤੇ ਨਰਮ ਖੁਰਾਕ ਲੈ ਰਿਹਾ ਹੈ। ਹਸਪਤਾਲ ਨੇ ਕਿਹਾ, 'ਨਿਊਰੋ-ਫਿਜ਼ੀਸ਼ੀਅਨ, ਕਾਰਡੀਓਲੋਜਿਸਟ ਅਤੇ ਗੈਸਟ੍ਰੋਐਂਟਰੌਲੋਜਿਸਟ ਸਮੇਤ ਡਾਕਟਰਾਂ ਦੀ ਟੀਮ ਦੁਆਰਾ ਮਿਥੁਨ ਚੱਕਰਵਰਤੀ ਦੇ ਹੋਰ ਟੈਸਟ ਕੀਤੇ ਜਾਣਗੇ।।' ਇਸ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਮਿਮੋਹ ਚੱਕਰਵਰਤੀ ਨੇ ਵੀ ਈ-ਟਾਈਮਜ਼ ਨੂੰ ਪੁਸ਼ਟੀ ਕੀਤੀ ਸੀ ਕਿ ਮਿਥੁਨ ਹੁਣ ਠੀਕ ਹਨ ਅਤੇ ਇਹ ਸਿਰਫ਼ ਇੱਕ ਰੁਟੀਨ ਜਾਂਚ ਸੀ।

ਪਦਮ ਭੂਸ਼ਣ ਐਵਾਰਡ ਦੇਣ ਦਾ ਐਲਾਨਤੁਹਾਨੂੰ ਦੱਸ ਦੇਈਏ ਕਿ ਮਿਥੁਨ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਇਸ ਜਨਵਰੀ ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਿਥੁਨ ਨੇ ਇੱਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਵੀਡੀਓ 'ਚ ਮਿਥੁਨ ਨੇ ਕਿਹਾ ਸੀ, ਕਾਫੀ ਸੰਘਰਸ਼ ਅਤੇ ਸਖਤ ਮਿਹਨਤ ਤੋਂ ਬਾਅਦ ਆਖਿਰਕਾਰ ਮੈਨੂੰ ਅਜਿਹਾ ਸਨਮਾਨ ਮਿਲਿਆ ਹੈ। ਇਹ ਇੱਕ ਭਾਵਨਾ ਹੈ ਜੋ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਇਹ ਭਾਰਤ ਅਤੇ ਵਿਦੇਸ਼ ਵਿੱਚ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਬਿਨਾਂ ਸ਼ਰਤ ਪਿਆਰ ਦਿੱਤਾ ਹੈ। 

ਇਹ ਵੀ ਪੜ੍ਹੋ: ਸ਼ਾਹਰੁਖ ਤੇ ਸਲਮਾਨ ਦੇ ਹਮਸ਼ਕਲ ਦੀ ਇਕੱਠੇ ਵੀਡੀਓ ਵਾਇਰਲ, ਦੇਖ ਕੇ ਅਸਲੀ ਨਕਲੀ ਦੀ ਪਛਾਣ ਮੁਸ਼ਕਲ, ਲੋਕਾਂ ਨੇ ਕੀਤੇ ਫਨੀ ਕਮੈਂਟ