Sargun Mehta Struggle Story: ਸਰਗੁਣ ਮਹਿਤਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਾਂ ਦਿੱਤੀਆਂ ਹਨ। ਇਹੀ ਨਹੀਂ ਉਸ ਦਾ ਨਾਮ ਪੰਜਾਬੀ ਸਿਨੇਮਾ ਦੀਆਂ ਟੌਪ ਅਭਿਨੇਤਰੀਆਂ ਵਿੱਚ ਸ਼ੁਮਾਰ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਵੀ ਦੌਰ ਸੀ, ਜਦੋਂ ਸਰਗੁਣ 'ਤੇ ਫਲੌਪ ਅਦਾਕਾਰਾ ਦਾ ਠੱਪਾ ਲੱਗਿਆ ਹੋਇਆ ਸੀ।
ਸਰਗੁਣ ਮਹਿਤਾ ਪੰਜਾਬੀ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਟੀਵੀ ਅਭਿਨੇਤਰੀ ਸੀ। ਪਰ ਉਸ 'ਤੇ ਫਲੌਪ ਹੀਰੋਈਨ ਦਾ ਠੱਪਾ ਲੱਗ ਗਿਆ ਸੀ, ਕਿਉਂਕਿ ਉਸ ਦੇ ਬੈਕ ਟੂ ਬੈਕ 4 ਸੀਰੀਅਲ ਬੁਰੀ ਤਰ੍ਹਾਂ ਫਲੌਪ ਹੋਏ ਸੀ। ਇੱਥੋਂ ਤੱਕ ਕਿ ਇੱਕ ਟੀਵੀ ਸੀਰੀਅਲ ਡਾਇਰੈਕਟਰ ਨੇ ਤਾਂ ਇਹ ਤੱਕ ਬੋਲ ਦਿੱਤਾ ਸੀ ਕਿ ਸਰਗੁਣ ਜ਼ਿੰਦਗੀ 'ਚ ਕਦੇ ਕੱੁਝ ਨਹੀਂ ਕਰ ਸਕੇਗੀ। ਉਸ ਨੂੰ ਪੰਜਾਬੀ ਫਿਲਮਾਂ 'ਚ ਸਫਲਤਾ ਨਹੀਂ ਮਿਲੇਗੀ।
ਪਰ ਕਿਸਮਤ ਨੇ ਸਰਗੁਣ ਲਈ ਕੁੱਝ ਹੋਰ ਯੋਜਨਾ ਬਣਾਈ ਸੀ। ਸਰਗੁਣ ਨੂੰ ਅਮਰਿੰਦਰ ਗਿੱਲ ਨੇ ਪੰਜਾਬੀ ਫਿਲਮਾਂ 'ਚ ਐਂਟਰੀ ਦਿਵਾਈ ਸੀ। ਜੀ ਹਾਂ, ਸਰਗੁਣ ਦਾ ਫਿਲਮੀ ਕਰੀਅਰ 2015 'ਚ ਫਿਲਮ ਅੰਗਰੇਜ ਤੋਂ ਸ਼ੁਰੂ ਹੋਇਆ ਸੀ। ਇਸ ਫਿਲਮ 'ਚ ਸਰਗੁਣ ਧੰਨ ਕੌਰ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਸਰਗੁਣ ਨੇ ਕਈ ਵਾਰ ਆਪਣੇ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਅਮਰਿੰਦਰ ਨੂੰ ਆਪਣਾ ਰੱਬ ਮੰਨਦੀ ਹੈ, ਕਿਉਂਕਿ ਉਸ ਦੀ ਜ਼ਿੰਦਗੀ ਬਦਲਣ ;ਚ ਉਨ੍ਹਾਂ ਨੇ ਭੂਮਿਕਾ ਨਿਭਾਈ ਸੀ।
ਕਿਸਮਤ ਨੇ ਸਟਾਰ ਤੋਂ ਬਣਾਇਆ ਸੁਪਰਸਟਾਰ
'ਅੰਗਰੇਜ' ਫਿਲਮ ਤੋਂ ਬਾਅਦ ਸਰਗੁਣ ਦੇ ਮੱਥੇ 'ਤੇ ਫਲੌਪ ਅਭਿਨੇਤਰੀ ਦਾ ਠੱਪਾ ਹਟ ਗਿਆ ਸੀ। ਪਰ ਉਸ ਨੂੰ ਇੱਕ ਹੋਰ ਵੱਡੇ ਮੌਕੇ ਦੀ ਤਲਾਸ਼ ਸੀ, ਕਿਉਂਕਿ ਉਸ ਦੀਆਂ ਫਿਲਮਾਂ 'ਲਵ ਪੰਜਾਬ' ਤੇ 'ਲਹੌਰੀਏ' ਨੇ ਠੀਕ ਠਾਕ ਪ੍ਰਦਰਸ਼ਨ ਹੀ ਕੀਤਾ ਸੀ। ਆਖਰ 2018 'ਚ ਸਰਗੁਣ ਨੂੰ ਉਹ ਮੌਕਾ ਮਿਿਲਿਆ, ਜਦੋਂ ਉਹ ਐਮੀ ਵਿਰਕ ਦੇ ਨਾਲ 'ਕਿਸਮਤ' ਫਿਲਮ 'ਚ ਨਜ਼ਰ ਆਈ।
ਕਿਸਮਤ ਫਿਲਮ ਨੇ ਸਰਗੁਣ ਨੂੰ ਸੁਪਰਸਟਾਰ ਅਭਿਨੇਤਰੀ ਬਣਾਇਆ। ਇਹ ਫਿਲਮ ਨੂੰ ਪੰਜਾਬੀ ਇੰਡਸਟਰੀ ਦੀ ਕਲਟ ਕਲਾਸਿਕ ਮੰਨਿਆ ਜਾਂਦਾ ਹੈ। ਫਿਲਮ ਨੇ 30 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਵੈਲੇਨਟਾਈਨ ਵੀਕ 'ਤੇ ਇਹ ਦੋਵੇਂ ਹੀ ਫਿਲਮਾਂ ਨੂੰ ਪੰਜਾਬ ਦੇ ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਕੀਤਾ ਗਿਆ ਹੈ। ਸਰਗੁਣ ਮਹਿਤਾ ਨੇ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ।
ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਗੁਣ ਮਹਿਤਾ ਦੀ ਬਹੁਤ ਜਲਦ ਹੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 15 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।