Sargun Mehta Ravie Dubey Video: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਸਰਗੁਣ ਚੁੜੈਲ ਬਣ ਡਰਾਉਂਦੀ ਹੋਈ ਨਜ਼ਰ ਆਵੇਗੀ। ਇਸ ਦੇ ਨਾਲ ਨਾਲ ਸਰਗੁਣ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

  


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦੀ ਪੁਰਾਣੀ ਵੀਡੀਓ ਹੋਈ ਵਾਇਰਲ, ਜਦੋਂ ਦੋਵਾਂ ਨੇ ਪਹਿਲੀ ਵਾਰ ਸਟੇਜ ਕੀਤਾ ਸੀ ਸ਼ੇਅਰ


ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਤੀ ਰਵੀ ਦੂਬੇ ਨਾਲ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਸ ਵੀਡੀਓ 'ਚ ਸਾਰਵੀ ਯਾਨਿ ਸਰਗੁਣ ਤੇ ਰਵੀ ਇਕੱਠੇ ਨਜ਼ਰ ਆ ਰਹੇ ਹਨ। ਰਵੀ ਦੂਬੇ ਸਰਗੁਣ ਦੇ ਜੁੱਤੇ ਦੇ ਫੀਤੇ ਬੰਨ੍ਹਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਨਾ ਸਿਰਫ ਇਹ ਵਾਇਰਲ ਹੋ ਰਿਹਾ ਹੈ, ਬਲਕਿ ਲੋਕਾਂ ਦਾ ਦਿਲ ਵੀ ਜਿੱਤ ਰਿਹਾ ਹੈ। ਇਸ ਰੋਮਾਂਟਿਕ ਵੀਡੀਓ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ 'ਚ ਲਿਿਖਿਆ, 'ਹਾਂ ਉਹ ਮੇਰੇ ਜੁੱਤੇ ਦੇ ਫੀਤੇ ਵੀ ਬੰਨ੍ਹਦਾ ਹੈ। ਉਹ ਮੇਰਾ ਹਾਣੀਆ ਹੈ।' ਦੇਖੋ ਇਹ  ਵੀਡੀਓ:









ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਹਾਲ ਹੀ 'ਚ ਆਪਣੇ ਗਾਣੇ 'ਵੇ ਹਾਣੀਆ' ਦੀ ਵੀਡੀਓ 'ਚ ਇਕੱਠੇ ਨਜ਼ਰ ਆਏ ਸੀ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਇਸ ਗਾਣੇ 'ਚ ਦਿਲ ਜਿੱਤ ਰਹੀ ਹੈ। ਇਹ ਗਾਣਾ ਹਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟਰੈਂਡ ਕਰ ਰਿਹਾ ਹੈ। ਇਹੀ ਨਹੀਂ ਯੂਟਿਊਬ 'ਤੇ ਵੀ ਇਸ ਗਾਣੇ ਨੂੰ ਕਰੋੜਾਂ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਸਰਗੁਣ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਫਿਲਮ 'ਜੱਟ ਨੂੰ ਚੁੜੈਲ ਟਕਰੀ' ਅਗਲੇ ਮਹੀਨੇ ਰਿਲੀਜ਼ ਹੋਣ ਲਈ ਤਿਆਰ ਹੈ। 


ਇਹ ਵੀ ਪੜ੍ਹੋ: ਸੰਨੀ ਦਿਓਲ ਫਿਲਮ 'ਲਾਹੌਰ 1947' ਨਾਲ ਵੱਡੇ ਪਰਦੇ 'ਤੇ ਧੱਕ ਪਾਉਣ ਲਈ ਤਿਆਰ, ਇਸ ਦਿਨ ਸ਼ੁਰੂ ਕਰ ਰਹੇ ਫਿਲਮ ਦੀ ਸ਼ੂਟਿੰਗ